ਆਰਮੀ ਵੈਟਰਨ ਵੈੱਲਫੇਅਰ ਯੂਨੀਅਨ ਨੇ ਸੁਣੀਆਂ ਸਾਬਕਾ ਸੈਨਿਕਾਂ ਦੀਆਂ ਮੁਸ਼ਕਲਾਂ
ਆਰਮੀ ਵੈਟਰਨ ਵੈਲਫੇਅਰ ਯੂਨੀਅਨ ਨੇ ਅਹਿਮ ਮਸਲਿਆਂ ’ਤੇ ਕੀਤੀਆਂ ਵਿਚਾਰਾਂ
Publish Date: Sun, 22 Feb 2026 04:29 PM (IST)
Updated Date: Sun, 22 Feb 2026 04:31 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਆਰਮੀ ਵੈਟਰਨ ਵੈਲਫੇਅਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ ’ਚ ਵੱਡੀ ਗਿਣਤੀ ’ਚ ਸਾਬਕਾ ਸੈਨਿਕ ਤੇ ਭੈਣ ਵੀਰ ਨਾਰੀਆਂ ਪਹੁੰਚੀਆਂ। ਸੀਨੀਅਰ ਵਾਈਸ ਪ੍ਰਧਾਨ ਹੌਲਦਾਰ ਹਰਦਿਆਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਜੋ ਕਿ ਆਪਣੀ ਹੋਰ ਸ਼ਕਤੀ ਬਣ ਸਕੇ, ਆਪਾਂ ਇੱਕ ਪਰਿਵਾਰ ਹਾਂ ਆਪਣੀ ਯੂਨੀਅਨ ਜਿਲ੍ਹਾ ਪ੍ਰਧਾਨ ਗੰਧੜ ਦੀ ਅਗਵਾਈ ’ਚ ਬਹੁਤ ਵਧੀਆ ਕੰਮ ਕਰ ਰਹੇ ਹੈ। ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਬੋਲਦਿਆਂ ਕਿਹਾ ਕਿ ਸਾਬਕਾ ਸੈਨਿਕ ਤੇ ਉਨਾਂ ਦੇ ਪਰਿਵਾਰ ਵਧੀਆ ਹਸਪਤਾਲਾਂ ’ਚ ਆਪਣਾ ਇਲਾਜ ਕਰਵਾਉਣ ਤੇ ਆਰਮੀ ਹਸਪਤਾਲ ’ਚ ਇਲਾਜ ਕਰਵਾ ਸਕਦੇ ਹਨ। ਪ੍ਰਧਾਨ ਗੰਧੜ ਨੇ ਕਿਹਾ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਆਰਮੀ ’ਚ ਭਰਤੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਹੈ ਕਿ ਸਿੱਖ ਰੈਜੀਮੈਂਟਾਂ ਦੀ ਗਿਣਤੀ ਦਿਨੋ ਦਿਨ ਘੱਟ ਹੋ ਰਹੀ ਹੈ ਤੇ ਪੰਜਾਬ ਦੇ ਨੌਜਵਾਨਾਂ ਵਿਦੇਸ਼ ਜਾਣਾ ਸ਼ੁਰੂ ਕਰ ਦਿੱਤਾ ਹੈ ਤੇ ਫੌਜ ਚ ਘੱਟ ਭਰਤੀ ਹੁੰਦੇ ਹਨ। ਪ੍ਰਧਾਨ ਨੇ ਕਿਹਾ ਕਿ ਅਗਨੀਵੀਰ ਭਰਤੀ ਕਾਰਨ ਨੌਜਵਾਨਾਂ ’ਤੇ ਅਸਰ ਪਿਆ ਹੈ ਇਸ ਕਰਕੇ ਫੌਜ ’ਚ ਘੱਟ ਭਰਤੀ ਹੁੰਦੀ ਹੈ। ਇਹ ਅਗਨੀਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਜੋ ਕਿ ਫੌਜ ’ਚ ਵੱਧ ਤੋਂ ਵੱਧ ਨੌਜਵਾਨ ਪੰਜਾਬ ਦੇ ਭਰਤੀ ਹੋ ਸਕਣ। ਜ਼ਿਲ੍ਹਾ ਪ੍ਰਧਾਨ ਨੇ ਕੁਝ ਨਵੇਂ ਅਹੁਦੇਦਾਰਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਜੋ ਕਿ ਹੌਲਦਾਰ ਸੁਖਦੇਵ ਸਿੰਘ ਭੁੱਲਰ ਵਿਦੇਸ਼ ਚਲੇ ਗਏ ਹਨ ਉਨਾਂ ਦੀ ਜਗ੍ਹਾ ਹੌਲਦਾਰ ਮੇਜਰ ਸਿੰਘ ਨੂੰ ਜਿਲ੍ਹਾ ਜਨਰਲ ਸਕੱਤਰ ਲਾਇਆ ਗਿਆ ਤੇ ਬਲਾਕਾਂ ਦੇ ਪ੍ਰਧਾਨਾਂ ਦੇ ਨਾਲ ਵਾਈਸ ਪ੍ਰਧਾਨ ਲਾਏ ਗਏ ਹਨ। ਹੌਲਦਾਰ ਬੋਹੜ ਸਿੰਘ ਸੁਖਨਾ ਨੂੰ ਗਿੱਦੜਬਾਹਾ ਦਾ ਵਾਈਸ ਪ੍ਰਧਾਨ ਲਾਇਆ ਗਿਆ ਹੈ ਤੇ ਹੌਲਦਾਰ ਇਕਬਾਲ ਸਿੰਘ ਨੂੰ ਲੱਖੇਵਾਲੀ ਦਾ ਵਾਈਸ ਪ੍ਰਧਾਨ ਲਾਇਆ ਗਿਆ ਹੈ। ਮੁਕਤਸਰ ਦੇ ਬਲਾਕ ਪ੍ਰਧਾਨ ਜਗਮੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਜਿਲ੍ਹਾ ਪ੍ਰਧਾਨ ਗੰਧੜ ਨੇ ਬਲਾਕਾਂ ਦੇ ਪ੍ਰਧਾਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਪੂਰੀ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਮੀਟਿੰਗ ’ਚ ਕੈਪਟਨ ਸਵਰਨ ਸਿੰਘ ਤਾਮਕੋਟ, ਕੈਪਟਨ ਗੁਰਮੀਤ ਸਿੰਘ ਗੰਧੜ, ਹੌਲਦਾਰ ਇਕਬਾਲ ਸਿੰਘ ਸ਼ਹਿਰੀ ਪ੍ਰਧਾਨ, ਹੌਲਦਾਰ ਬਲਵਿੰਦਰ ਸਿੰਘ ਖਾਰਾ ਵਾਈਸ ਪ੍ਰਧਾਨ, ਹੌਲਦਾਰ ਬੋਗਾ ਸਿੰਘ ਬਲਾਕ ਪ੍ਰਧਾਨ, ਮੰਦਰ ਸਿੰਘ ਤਮਕੋਟ, ਸੂਬੇਦਾਰ ਜਸਕਰਨ ਸਿੰਘ ਤੇ ਨਾਇਬ ਸੂਬੇਦਾਰ ਟੇਕ ਸਿੰਘ ਥਾਂਦੇਵਾਲਾ, ਨਛੱਤਰ ਸਿੰਘ ਖਾਰਾ, ਸੂਬੇਦਾਰ ਗੋਪਾਲ ਸਿੰਘ, ਜਗਸੀਰ ਸਿੰਘ ਮਲੋਟ ਸਕੱਤਰ, ਹੌਲਦਾਰ ਭਾਗ ਸਿੰਘ ਸਰਪੰਚ ਸਾਹਿਬ ਦੋਦਾ, ਹੌਲਦਾਰ ਤੀਰਥ ਅੰਦਾਜ਼, ਸੁਬੇਦਾਰ ਕਾਰਜ ਸਿੰਘ ਪਾਕਾਂ, ਹੌਲਦਾਰ ਜਗਮੀਤ ਸਿੰਘ, ਕੈਪਟਨ ਮੁਤਿਆਰ ਸਿੰਘ ਸਲਾਹਕਾਰ, ਸੂਬੇਦਾਰ ਸੁਰਿੰਦਰ ਸਿੰਘ ਭੁੱਲਰ, ਹੌਲਦਾਰ ਵਜੀਰ ਸਿੰਘ ਗਿੱਦੜਬਾਹਾ ਬਲਾਕ ਪ੍ਰਧਾਨ ਤੇ ਨਵੇਂ ਮੈਂਬਰ ਸੂਬੇਦਾਰ ਮੇਜਰ ਪਰਮਜੀਤ ਸਿੰਘ ਨੂੰ ਯੂਨੀਅਨ ’ਚ ਸ਼ਾਮਿਲ ਕੀਤਾ ਗਿਆ ਤੇ ਜੀ ਆਇਆਂ ਆਖਿਆ ਗਿਆ। ਹੌਲਦਾਰ ਕੁਲਵਿੰਦਰ ਸਿੰਘ ਥਾਂਦੇਵਾਲਾ ਆਦਿ ਵੀਰ, ਭੈਣ ਨਾਰੀਆਂ ਤੇ ਵੱਡੀ ਗਿਣਤੀ ’ਚ ਸਾਬਕਾ ਸੈਨਿਕ ਮੀਟਿੰਗ ’ਚ ਹਾਜ਼ਰ ਸਨ।