ਮਿਮਿਟ ’ਚ 15ਵੀਂ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ
ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਨੇ ਕੀਤਾ ਮਿਮਿਟ ਦੀ 15ਵੀਂ ਸਲਾਨਾ ਐਥਲੈਟਿਕ ਮੀਟ ਦਾ ਉਦਘਾਟਨ
Publish Date: Sat, 07 Mar 2026 04:35 PM (IST)
Updated Date: Sat, 07 Mar 2026 04:39 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲਟ : ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸਨ ਟੈਕਨੌਲੋਜੀ (ਮਿਮਿਟ) ਮਲੋਟ ਵਿਖੇ ਦੋ ਰੋਜ਼ਾ 15ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਰੰਭ ਕੀਤਾ ਗਿਆ। ਇਸ ਸਮਾਗਮ ਦੇ ਉਦਘਾਟਨੀ ਸਮਾਰੋਹ ’ਚ ਸੱਜਣ ਸਿੰਘ ਚੀਮਾ ਅਰਜੁਨਾ ਐਵਾਰਡੀ ਰਿਟਾ. ਐੱਸਐੱਸਪੀ ਵਿਜੀਲੈਂਸ ਪੰਜਾਬ ਪੁਲਿਸ ਬਤੌਰ ਮੁੱਖ ਮਹਿਮਾਨ ਤੇ ਮਲੋਟ ਦੇ ਡੀਐਸਪੀ ਨਵੀਨ ਪਾਲ ਸਿੰਘ ਲਹਿਲ ਬਤੌਰ ਗੈਸਟ ਆਫ਼ ਆਨਰ ਸ਼ਾਮਲ ਹੋਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਵੱਖ-ਵੱਖ ਡੀਨਜ਼/ਵਿਭਾਗਾਂ ਦੇ ਮੁਖੀਆਂ ਤੇ ਜਤਿੰਦਰ ਸਿੰਘ, ਪ੍ਰੈਜੀਡੈਂਟ ਸਪ੍ਰੋਟਸ ਵੱਲੋ ਮੁੱਖ ਮਹਿਮਾਨ ਤੇ ਗੈਸਟ ਆਫ ਆਨਰ ਨੂੰ ਜੀ ਆਇਆਂ ਕਹਿ ਕੇ ਸਵਾਗਤ ਕੀਤਾ ਗਿਆ। ਖੇਡਾਂ ਦੇ ਪੈ੍ਰਜੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਦੇ ਮੁਕਾਬਲਿਆਂ ’ਚ 200 ਮੀਟਰ ਦੀ ਦੌੜ (ਲੜਕੀਆਂ), ਲੰਬੀ ਛਾਲ (ਲੜਕੇ ਤੇ ਲੜਕੀਆਂ), 5000 ਮੀਟਰ ਦੌੜ (ਲੜਕੇ ਤੇ ਲੜਕੀਆਂ) ਹੈਮਰ ਥਰੋ ਆਦਿ ਦੇ ਮੁਕਾਬਲੇ ਕਰਵਾਏ ਗਏ ਤੇ ਬਾਕੀ ਰਹਿੰਦੇ ਫਾਈਨਲ ਮੁਕਾਬਲੇ ਦੂਜੇ ਦਿਨ ਕਰਵਾਏ ਜਾਣਗੇ। ਮਾਰਚ ਪਾਸਟ ਦੀ ਟਰਾਫੀ ਜਿੱਤਣ ਵਾਲੇ ਬੀਸੀਏ ਦੇ ਵਿਦਿਆਥੀਆਂ ਨੂੰ ਮੁੱਖ ਮਹਿਮਾਨ ਤੇ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮਹਿਮਾਨ ਤੇ ਸੰਸਥਾ ਵੱਲੋਂ ਸੰਸਥਾ ਦੀ ਸਾਬਕਾ ਅਥਲੀਟ ਮਿਸ ਰੋਸ਼ਨੀ ਜੋ ਕਿ ਇਸ ਵੇਲੇ ਪੰਜਾਬ ਪੁਲਿਸ ’ਚ ਬਤੌਰ ਟੀਐਸਐਸ ਸੇਵਾ ਨਿਭਾ ਰਹੀ ਹੈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਇੰਜ. ਗੁਰਪ੍ਰੀਤ ਸਿੰਘ ਸੋਨੀ ਵੱਲੋਂ ਬਾਖੂਬੀ ਨਿਭਾਈ ਗਈ। ਸੰਸਥਾ ਵੱਲੋਂ ਮੁੱਖ ਮਹਿਮਾਨ ਸੱਜਣ ਸਿੰਘ ਚੀਮਾ ਤੇ ਗੈਸਟ ਆਫ ਆਨਰ ਨਵੀਨ ਪਾਲ ਸਿੰਘ ਲਹਿਲ, ਡੀਐਸਪੀ ਮਲੋਟ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।