ਵਿਸ਼ਵ ਯੁੱਧ ਨੂੰ ਰੋਕਣ ਲਈ ਵੱਡੀਆਂ ਤਾਕਤਾਂ ਨੂੰ ਅਪੀਲ
ਵਿਸ਼ਵ ਯੁੱਧ ਨੂੰ ਰੋਕਣ ਲਈ ਵੱਡੀਆਂ ਤਾਕਤਾਂ ਨੂੰ ਅਪੀਲ, ਸ਼ਾਂਤੀ ਲਈ ਬਣੇ ਸੰਗਠਨ ਅੱਗੇ ਆਉਣ : ਗੁਰਦਾਸ ਗਿਰਧਰ
Publish Date: Tue, 17 Mar 2026 03:22 PM (IST)
Updated Date: Tue, 17 Mar 2026 03:25 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅੱਜ ਦੁਨੀਆਂ ਭਰ ਵਿੱਚ ਵਿਸ਼ਵ ਯੁੱਧ ਦੀ ਚਿੰਤਾ ਬਣੀ ਹੋਈ ਹੈ। ਹਰ ਆਤਮਾ ਇਸਨੂੰ ਲੈ ਕੇ ਡਰ ਅੰਦਰ ਭੈਅ-ਭੀਤ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੂੰ ਇਸ ਖਤਰੇ ਨੂੰ ਟਾਲਣ ਲਈ ਆਪਣੇ ਨਿੱਜੀ-ਸੁਆਰਥ ਤਿਆਗ ਕੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਗੁਰਦਾਸ ਗਿਰਧਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸੁਤੰਤਰਤਾ ਸੰਗਰਾਮੀ ਪਰਿਵਾਰ ਨੇ ਕਰਦਿਆਂ ਕਿਹਾ ਕਿ ਦੁਨੀਆਂ ਦੇ ਲੋਕ ਪਹਿਲਾਂ ਹੀ ਪ੍ਰਦੂਸ਼ਿਤ ਵਾਤਾਵਰਨ, ਭਿਆਨਕ ਬਿਮਾਰੀਆਂ, ਮੌਸਮ ਵਿੱਚ ਜ਼ਬਰਦਸਤ ਤਬਦੀਲੀ ਅਤੇ ਵਧਦਾ ਹੋਇਆ ਲਗਾਤਾਰ ਤਾਪਮਾਨ ਅਤੇ ਵਧਦੀ ਹੋਈ ਮਹਿੰਗਾਈ ਚਿੰਤਾ ਦੇ ਮੁੱਖ ਵਿਸ਼ੇ ਹਨ। ਇਸ ਲਈ ਸ਼ਾਂਤੀ ਸਥਾਪਿਤ ਕਰਨ ਵਾਲੇ ਸੰਗਠਨਾਂ ਨੂੰ ਪੂਰੀ ਸਰਗਰਮੀ ਨਾਲ ਅੱਗੇ ਆਉਣਾ ਚਾਹੀਦਾ ਹੈ। ਮਨੁੱਖਤਾ ਨੂੰ ਇਨ੍ਹਾਂ ਦਰ-ਪੇਸ਼ ਖਤਰਿਆਂ ਤੋਂ ਮੁਕਤੀ ਦਿਵਾਉਣ ਲਈ ਹਰ ਹੁੰਦਾ ਯਤਨ ਕਰਨਾ ਚਾਹੀਦਾ ਹੈ।