ਦਸ਼ਮੇਸ਼ ਪਬਲਿਕ ਸਕੂਲ ’ਚ ਸਾਲਾਨਾ ਖੇਡ ਦਿਵਸ ਮਨਾਇਆ
ਦਸ਼ਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਆਯੋਜਿਤ
Publish Date: Mon, 09 Feb 2026 04:11 PM (IST)
Updated Date: Mon, 09 Feb 2026 04:14 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਦਸ਼ਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਥੇਹੜੀ ਵਿਖੇ ਸਕੂਲ ਦਾ ਸਾਲਾਨਾ ਖੇਡ ਦਿਵਸ ਆਯੋਜਿਤ ਕੀਤਾ ਗਿਆ। ਖੇਡ ਦਿਵਸ ਦੀ ਸ਼ੁਰੂਆਤ ਸਕੂਲ ਕਮੇਟੀ ਦੇ ਚੇਅਰਮੈਨ ਹਿਮਾਂਸ਼ੂ ਬਾਂਸਲ ਅਤੇ ਪ੍ਰਿੰਸੀ. ਮੋਨਿਕਾ ਸ਼ਰਮਾ ਵੱਲੋਂ ਰੰਗ ਬਿਰੰਗੇ ਗੁਬਾਰੇ ਹਵਾ ’ਚ ਛੱਡ ਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਰਾਸ਼ਟਰ ਪੱਧਰੀ ਅਤੇ ਰਾਜ ਪੱਧਰੀ ਖਿਡਾਰੀਆਂ ਵੱਲੋਂ ਮਿਸ਼ਾਲ ਸੈਰਾਮਨੀ ਕੀਤੀ ਗਈ, ਜਿਸਤੋਂ ਬਾਅਦ ਸਕੂਲੀ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਖੇਡਾਂ ਕਰਵਾਈਆਂ ਗਈਆਂ। ਇਸ ਦੌਰਾਨ ਵਿਦਿਆਰਥੀਆਂ ਨੇ ਰੀਲੇਅ ਰੇਸ, ਕਲੈਕਟ ਦਾ ਕੋਨਸ ਰੇਸ, ਡੱਕ ਰੇਸ, ਰੋਲ ਦਾ ਬੋਲ ਰੇਸ, ਥ੍ਰੀ ਲੈਗ ਰੇਸ, 100 ਅਤੇ 200 ਮੀਟਰ ਦੌੜ, ਸ਼ੋਟ ਪੁਟ ਅਤੇ ਡਿਸਕਸ ਥਰੋ ਆਦਿ ਖੇਡਾਂ ਵਿਚ ਭਾਗ ਲਿਆ। ਇਸ ਮੌਕੇ ਆਯੋਜਿਤ ਲੜਕਿਆਂ ਦੀ 200 ਮੀਟਰ ਰੇਸ ’ਚ ਸ਼ਿਵਾਨਦੀਪ ਸਿੰਘ ਨੇ ਪਹਿਲਾ, ਲੜਕੀਆਂ ਦੀ 100 ਮੀਟਰ ਰੇਸ ਵਿਚ ਅਮਾਇਰਾ ਨੇ ਪਲਿਾ, ਹਰਡਲ ਰੇਸ ਵਿਚ ਵਿਵਾਨ ਨੇ ਪਹਿਲਾ ਅਤੇ ਥ੍ਰੀ ਲੈਗ ਰੇਸ ’ਚ ਦੈਵਿਕ ਅਤੇ ਕੁਨਾਲ ਦੀ ਜੌੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਮੁਕਾਬਲਿਆਂ ’ਚ ਜੇਤੂ ਰਹੇ ਖਿਡਾਰੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦੀ ਸਮਾਪਤੀ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜਾ ਅਤੇ ਜ਼ੁੰਬਾ ਪਰਫ਼ਾਰਮੈਂਸ ਪੇਸ਼ ਕੀਤੀ ਗਈ।