ਬਾਦੀਆਂ ਸਕੂਲ ’ਚ ਇਨਾਮ ਵੰਡ ਸਮਾਰੋਹ ਕਰਵਾਇਆ
ਸਰਕਾਰੀ ਪ੍ਰਾਇਮਰੀ ਸਕੂਲ ਬਾਦੀਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ
Publish Date: Wed, 01 Apr 2026 03:21 PM (IST)
Updated Date: Wed, 01 Apr 2026 03:25 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਸਰਕਾਰੀ ਪ੍ਰਾਇਮਰੀ ਸਕੂਲ ਬਾਦੀਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਕੂਲ ਮੁੱਖੀ ਮਨਜੀਤ ਕੌਰ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਸਮਾਗਮ ’ਚ ਸਰਪੰਚ ਮਨਮੀਤ ਕੌਰ, ਐੱਸਐੱਮਸੀ ਕਮੇਟੀ ਦੀ ਚੇਅਰਪਰਸਨ ਸੁਨੀਤਾ ਰਾਣੀ, ਪਿੰਡ ਦੇ ਮੌਹਤਬਰ ਤੇ ਪੰਚਾਇਤ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਮਨਜੀਤ ਕੌਰ ਨੇ ਦੱਸਿਆ ਕਿ ਜਮਾਤ ਪਹਿਲੀ ਤੋਂ ਜਮਾਤ ਚੌਥੀ ਤੱਕ ਦੇ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪੰਜਵੀਂ ਜਮਾਤ ’ਚੋਂ ਮੈਰਿਟ ਤੇ ਆਉਣ ਵਾਲੇ ਬੱਚਿਆਂ ਨੂੰ 5000 ਰੁਪਏ ਤੇ ਦੂਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ 3000 ਰੁਪਏ ਨਗਦ ਇਨਾਮ ਰਾਸ਼ੀ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ ਸਕੂਲ ਮੁਖੀ ਨੇ ਜਿੱਥੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਉੱਥੇ ਸਕੂਲ ਸਟਾਫ ਸੋਨੀ ਕੌਰ, ਅਮਨਦੀਪ, ਸੁਪਨਪ੍ਰੀਤ ਕੌਰ ਤੇ ਸਵਰਨਜੀਤ ਕੌਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਜਿਨਾਂ ਨੇ ਪੂਰਾ ਸਾਲ ਤਨਦੇਹੀ ਨਾਲ ਮਿਹਨਤ ਕਰਕੇ ਬੱਚਿਆਂ ਨੂੰ ਇਸ ਕਾਬਲ ਬਣਾਇਆ ਤੇ ਨਾਲ ਹੀ ਪਿੰਡ ਦੀ ਪੰਚਾਇਤ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਇਸੇ ਤਰ੍ਹਾਂ ਹੀ ਸਹਿਯੋਗ ਦੀ ਉਮੀਦ ਪ੍ਰਗਟ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਤੇ ਸਟਾਫ ਵੀ ਹਾਜ਼ਰ ਸਨ।