ਪ੍ਰਿਆਂਸ਼ੂ ਤੇ ਰਮਨਪ੍ਰੀਤ ਕੌਰ ਸਰਵੋਤਮ ਖਿਡਾਰੀ ਚੁਣੇ
ਸ੍ਰੀ ਸੱਤਿਆ ਸਾਈਂ ਬੀਐਡ ਕਾਲਜ ’ਚ ਸਾਲਾਨਾ ਐਥਲੇਟਿਕ ਮੀਟ ਦਾ ਆਯੋਜਨ
Publish Date: Sat, 07 Mar 2026 05:38 PM (IST)
Updated Date: Sat, 07 Mar 2026 05:42 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਸ੍ਰੀ ਸੱਤਿਆ ਸਾਂਈ ਬੀਐਡ ਕਾਲਜ ਕਰਾਈਵਾਲਾ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲਾਂਗ ਜੰਪ ’ਚ ਵਿਦਿਆਰਥਣ ਜਸਦੀਪ ਕੌਰ ਪਹਿਲੇ, ਰਮਨਪ੍ਰੀਤ ਕੌਰ ਦੂਜੇ ਤੇ ਸਰਬਜੀਤ ਕੌਰ ਤੀਜੇ ਸਥਾਨ ਤੇ ਰਹੇ। ਲਾਂਮ ਜੰਪ ’ਚ ਵਿਦਿਆਰਥੀ ਬਲਕਰਨ ਸਿੰਘ ਨੇ ਪਹਿਲਾ, ਹਰਦੀਪ ਸਿੰਘ ਨੇ ਦੂਜਾ ਤੇ ਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਲਾ ਸੁੱਟਣ ’ਚ ਵਿਦਿਆਰਥੀ ਅਨਮੋਲ ਪਹਿਲੇ, ਬਲਕਰਨ ਸਿੰਘ ਦੂਜੇ ਤੇ ਹਰਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਭਾਲਾ ਸੁੱਟਣ ’ਚ ਵਿਦਿਆਰਥਣ ਰਮਨਪ੍ਰੀਤ ਕੌਰ, ਨੀਤੂ ਦੂਜੇ ਸਥਾਨ ’ਤੇ ਰਹੇ। ਕਿਰਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਚੱਕਰ ਸੁੱਟਣ ਦੇ ਮੁਕਾਬਲੇ ’ਚ ਵਿਦਿਆਰਥੀ ਪ੍ਰੀਸ਼ੂ ਨੇ ਪਹਿਲਾ, ਹਰਦੀਪ ਸਿੰਘ ਨੇ ਦੂਜਾ ਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਚੱਕਰ ਸੁੱਟਣ ’ਚ ਵਿਦਿਆਰਥਣ ਰਮਨਪ੍ਰੀਤ ਕੌਰ ਨੇ ਪਹਿਲਾ, ਪੱਲਵੀ ਨੇ ਦੂਜਾ ਤੇ ਸੁਖਦੀਪ ਕੌਰ ਤੀਜੇ ਸਥਾਨ ’ਤੇ ਰਹੀ। ਗੋਲਾ ਸੁੱਟਣ ’ਚ ਵਿਦਿਆਰਥੀ ਪ੍ਰਿਆਂਸ਼ੂ ਪਹਿਲੇ, ਅਨਮੋਲ ਦੂਜੇ ਤੇ ਦੀਪ ਤੀਜੇ ਜਦਕਿ ਗੋਲਾ ਸੁੱਟਣ ’ਚ ਵਿਦਿਆਰਥਣ ਵੀਰਪਾਲ ਕੌਰ ਪਹਿਲੇ, ਰਮਨਪ੍ਰੀਤ ਕੌਰ ਦੂਜੇ ਤੇ ਨੀਤੂ ਤੀਜੇ ਸਥਾਨ ਤੇ ਰਹੀ। ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ਤੇ ਵਿਦਿਆਰਥੀ ਪ੍ਰਿਆਂਸ਼ੂ ਤੇ ਵਿਦਿਆਰਥੀ ਰਮਨਪ੍ਰੀਤ ਕੌਰ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ। ਕਾਲਜ ਪ੍ਰਿੰਪਲ ਡਾ. ਪ੍ਰਦੀਪ ਠਕਰਾਲ ਨੇ ਕਿਹਾ ਕਿ ਨਸ਼ੇ ਤੋਂ ਦੂਰ ਰਹਿਕੇ ਹੀ ਸਮਾਜ ਦਾ ਸਕਾਰਾਤਮਕ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਚੇਅਰਮੈਨ ਅਰਵਿੰਦ ਕੁਮਾਰ ਜੈਨ ਨੇ ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਸਟਾਫ ਤੇ ਵਿਦਿਆਰਥੀ ਮੌਜੂਦ ਸਨ।