ਐਲਿਉਮਨੀ-2026 ਸਬੰਧੀ ਕੀਤਾ ਵਿਚਾਰ-ਵਟਾਂਦਰਾ
ਕਾਲਜ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਐਲਿਉਮਨੀ 2026 ਸੰਬੰਧੀ ਮੀਟਿੰਗ
Publish Date: Fri, 20 Feb 2026 05:15 PM (IST)
Updated Date: Fri, 20 Feb 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਨੇੜਲੇ ਪਿੰਡ ਸਰਦਾਰਗੜ੍ਹ ਦੇ ਬਾਬਾ ਸ੍ਰੀ ਚੰਦ ਸਰਕਾਰੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਵੱਲੋਂ 7 ਮਾਰਚ ਨੂੰ ਕਾਲਜ ਕੈਂਪਸ ਵਿਖੇ ਐਲਿਊਮਨੀ-2026 ਨੂੰ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਬਕਾ ਵਿਦਿਆਰਥੀਆਂ ਵੱਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ, ਪ੍ਰੋ. ਜਸਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ। ਜਿਸ ਵਿੱਚ ਆਉਣ ਵਾਲੀ 7 ਮਾਰਚ ਨੂੰ ਬਾਬਾ ਸ੍ਰੀ ਚੰਦ ਸਰਕਾਰੀ ਕਾਲਜ ਵਿਖੇ ਐਲਿਊਮਨੀਮੀਟ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਸਾਬਕਾ ਵਿਦਿਆਰਥੀ ਕੰਵਰਜੀਤ ਸਿੰਘ ਕੰਗ, ਐਡਵੋਕੇਟ ਕੁਲਦੀਪ ਜਿੰਦਲ ਅਤੇ ਮਾਧੋ ਦਾਸ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕਾਲਜ ਦੇ ਵਿਚੋਂ ਗ੍ਰੇਜੂਏਸ਼ਨ ਕਰਨ ਵਾਲੇ ਵਿਦਿਆਰਥੀ ਸਾਲਾਂ ਬਾਅਦ ਮੁੜ ਕਾਲਜ ਵਿਖੇ ਇੱਕਠੇ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰੋ. ਜਸਪ੍ਰੀਤ ਸਿੰਘ ਤੋਂ ਇਲਾਵਾ ਕਾਲਜ ਦੇ ਸਾਬਕਾ ਵਿਦਿਆਰਥੀ ਕੰਵਰਜੀਤ ਸਿੰਘ ਕੰਗ, ਐਡਵੋਕੇਟ ਕੁਲਦੀਪ ਜਿੰਦਲ, ਮਾਧੋ ਦਾਸ ਸਿੰਘ, ਯਾਦਵਿੰਦਰ ਔਲਖ ਗੁਰੂਸਰ ਅਤੇ ਹਰਜਿੰਦਰ ਸਿੰਘ ਹਾਜ਼ਰ ਸਨ।