‘ਸਾਂਝੀ ਲੋਹੜੀ’ ਸਬੰਧੀ ਤਿਆਰੀਆਂ ਮੁਕੰਮਲ : ਢੋਸੀਵਾਲ
ਮੁਹੱਲੇ ਦੀ ਸਾਂਝੀ ਲੋਹੜੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ : ਢੋਸੀਵਾਲ
Publish Date: Tue, 06 Jan 2026 04:15 PM (IST)
Updated Date: Tue, 06 Jan 2026 04:17 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਡੀ.ਸੀ. ਆਫਿਸ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਵਿਖੇ ਮਨਾਈ ਜਾਣ ਵਾਲੀ ‘ਸਾਂਝੀ ਲੋਹੜੀ’ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ 13 ਜਨਵਰੀ ਮੰਗਲਵਾਰ ਨੂੰ ਸ਼ਾਮ ਦੇ ਚਾਰ ਵਜੇ ਲੋਹੜੀ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ। ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਲੋਹੜੀ ਬਾਲੀ ਜਾਵੇਗੀ ਅਤੇ ਕਰੀਬ ਤਿੰਨ-ਤਿੰਨ ਮਹੀਨੇ ਦੀਆਂ ਛੋਟੀਆਂ ਬੱਚੀਆਂ ਅਸਮਾਇਰਾ ਅਤੇ ਗਰਿਮਾ ਤੋਂ ਬੁੱਕ ਭਰਵਾਏ ਜਾਣਗੇ। ਲੋਹੜੀ ਮੌਕੇ ਕੀਤੇ ਜਾਣ ਵਾਲੇ ਕਲਚਰਲ ਪ੍ਰੋਗਰਾਮ ਦੌਰਾਨ ਛੋਟੇ ਬੱਚੇ ਨੰਦਿਤਾ, ਗਰਿਮਾ, ਮਾਇਰਾ, ਤਨਵੀਰ, ਮਾਧਵ, ਗੋਵਿੰਦ, ਮਾਨਿਆ, ਕਾਵਿਆ, ਰੂਹਾਨ, ਗੁਰਅੰਸ਼, ਗੁਨਿਸ਼, ਸਾਧਿਕਾ ਅਤੇ ਵਿਹਾਨ ਮਨਮੋਹਕ ਡਾਂਸ ਪੇਸ਼ ਕਰਨਗੇ। ਇਸ ਤੋਂ ਇਲਾਵਾ ਰੀਤਿਕਾ ਵੀ ਡਾਂਸ ਕਰਨਗੇ, ਜਦੋਂ ਕਿ ਸੁਮਿਤ ਸਲੂਜਾ ਅਤੇ ਉਨ੍ਹਾਂ ਦੀ ਪਤਨੀ ਨੇਹਾ ਸਲੂਜਾ ਕਪਲ ਡਾਂਸ ਦੀ ਆਇਟਮ ਪੇਸ਼ ਕਰਨਗੇ। ਪ੍ਰਤਿਭਾਸ਼ਾਲੀ ਬੱਚੇ ਅਗਮ ਅਰੋੜਾ, ਰੂਹਾਨ ਸਲੂਜਾ, ਗੁਨਿਸ਼ ਸੁਖੀਜਾ ਤੇ ਮਾਧਵ ਢੋਸੀਵਾਲ ਨੂੰ ਕਮੇਟੀ ਵੱਲੋਂ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਜਾਣਗੇ। ਮੁਹੱਲਾ ਨਿਵਾਸੀ ਅਤੇ ਯੂ ਟਿਊਬ ’ਤੇ ਚਿਤਰਕਾਰੀ ਦਾ ਚੈਨਲ ਚਲਾ ਰਹੀ ਜੈਸਿਕਾ ਸਦਿਉੜਾ ਨੂੰ ਵੀ ਸ਼ਾਨਦਾਰ ਮੋਮੈਂਟੋ ਦੇ ਕੇ ਹੌਂਸਲਾ ਅਫਜਾਈ ਕੀਤੀ ਜਾਵੇਗੀ। ਪ੍ਰਧਾਨ ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਸਾਂਝੀ ਲੋਹੜੀ ਲਈ ਸਭ ਤੋਂ ਵੱਧ ਆਰਥਿਕ ਸਹਿਯੋਗ ਦੇਣ ਵਾਲੀ ਮਾਤਾ ਪਰਮਜੀਤ ਕੌਰ ਅਤੇ ਜਨਕ ਜੌੜਾ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।