ਕਿਸਾਨੀ, ਜਵਾਨੀ ਤੇ ਵਪਾਰੀ ਵਰਗ ਨੂੰ ਬਚਾਉਣ ਲਈ ਅਕਾਲੀ ਸਰਕਾਰ ਜਰੂਰੀ : ਰੋਜ਼ੀ ਬਰਕੰਦੀ
ਕਿਸਾਨੀ, ਜਵਾਨੀ ਤੇ ਵਪਾਰੀ ਵਰਗ ਨੂੰ ਬਚਾਉਣ ਲਈ ਅਕਾਲੀ ਸਰਕਾਰ ਜਰੂਰੀ : ਰੋਜ਼ੀ ਬਰਕੰਦੀ
Publish Date: Sat, 07 Mar 2026 06:59 PM (IST)
Updated Date: Sat, 07 Mar 2026 07:03 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ 6 ਅਪ੍ਰੈਲ ਦਿਨ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਕਾਨਫਰੰਸ ਵਾਲੀ ਜਗ੍ਹਾ ’ਤੇ ਹੋਣ ਵਾਲੀ ‘ਪੰਜਾਬ ਬਚਾਓ ਰੈਲੀ’ ਦੇ ਸਬੰਧ ’ਚ ਵਰਕਰ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ’ਚ ਗੁਰਦੁਆਰਾ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ। ਜਿਸ ’ਚ ਵੱਖ ਵੱਖ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਹੁਦੇਦਾਰਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪੰਜਾਬ ਬਚਾਓ ਰੈਲੀ ਦੇ ਸਬੰਧ ’ਚ ਵਿਚਾਰ ਵਟਾਂਦਰਾ ਕੀਤਾ ਤੇ ਵਰਕਰਾਂ ਨੂੰ ਵੱਡੀ ਗਿਣਤੀ ’ਚ ਰੈਲੀ ’ਚ ਪਹੁੰਚਣ ਲਈ ਲਾਮਬੰਦ ਕੀਤਾ। ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜਥੇਦਾਰ ਹੀਰਾ ਸਿੰਘ ਚੜ੍ਹੇਵਾਨ, ਗੁਰਦੀਪ ਸਿੰਘ ਮੜ੍ਹਮੱਲੂ, ਹਰਗੋਬਿੰਦ ਕੌਰ, ਜਗਜੀਤ ਸਿੰਘ ਹਨੀ ਫੱਤਣਵਾਲਾ, ਨਵਤੇਜ ਸਿੰਘ ਕਾਉਣੀ, ਚਰਨਦਾਸ ਚੰਨਾ ਬਰੀਵਾਲਾ, ਚਰਨਜੀਤ ਸਿੰਘ ਸਰਪੰਚ ਸੱਕਾਂਵਾਲੀ, ਅਮ੍ਰਿਤਪਾਲ ਸਿੰਘ ਪਾਈਲਾਟ, ਹਰਪਾਲ ਸਿੰਘ ਬੇਦੀ, ਪਰਮਿੰਦਰ ਸਿੰਘ ਪਾਸ਼ਾ, ਬਿੰਦਰ ਗੋਨਿਆਣਾ, ਛਿੰਦਰ ਕੌਰ ਧਾਲੀਵਾਲ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਸਤਨਾਤ ਸਿੰਘ ਚੱਕ ਦੂਹੇਵਾਲਾ, ਬਿੱਟੂ ਮਾਨ, ਸ਼ਮਿੰਦਰ ਛਿੰਦਾ, ਤਿਲਕ ਰਾਜ ਆਦਿ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ।