ਐਡਵੋਕੇਟ ਅਰਸ਼ ਬੱਤਰਾ ਐਸਓਆਈ ਦੇ ਸੂਬਾ ਸਪੋਕਸਪਰਸਨ ਨਿਯੁਕਤ
ਐਡਵੋਕੇਟ ਅਰਸ਼ ਬੱਤਰਾ ਐਸਓਆਈ ਦੇ ਸੂਬਾ ਸਪੋਕਸਪਰਸਨ ਨਿਯੁਕਤ
Publish Date: Sun, 04 Jan 2026 04:08 PM (IST)
Updated Date: Sun, 04 Jan 2026 04:11 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਵੱਲੋਂ ਵਿਦਿਆਰਥੀ ਵਿੰਗ ਐਸਓਆਈ (ਸਟੂਡੈਂਟ ਆਰਗੇਨਾਇਜੇਸਨ ਆਫ਼ ਇੰਡੀਆ) ਦੇ ਜੱਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ। ਐਸਓਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਵੱਲੋਂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਅਤੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਲਈ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਐਲਾਨ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂ ਤਰਸੇਮ ਬੱਤਰਾ ਅਤੇ ਕੌਂਸਲਰ ਰਿੰਪੀ ਬੱਤਰਾ ਦੇ ਸਪੁੱਤਰ ਐਡਵੋਕੇਟ ਅਰਸ਼ ਬੱਤਰਾ ਨੂੰ ਸੂਬਾ ਸਪੋਕਸਪਰਸਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਰਸ਼ ਬੱਤਰਾ ਮੁਕਤਸਰ ਵਿਖੇ ਸਮਾਜ ਸੇਵਾ ਅਤੇ ਹਰਿਆਵਲ ਲਹਿਰ ’ਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਓਧਰ ਮਾਲਵਾ ਜੋਨ 1 ਦੇ ਨਵਨਿਯੁਕਤ ਪ੍ਰਧਾਨ ਜਸ਼ਨ ਔਲਖ, ਜਰਨਲ ਸਕੱਤਰ ਇਵਨਾਜ ਸਿੰਘ ਧਨੋਆ ਮਲੋਟ ਅਤੇ ਸੂਬਾ ਸਪੋਕਸਪਰਸਨ ਅਰਸ਼ ਬੱਤਰਾ ਵੱਲੋਂ ਆਪਣੇ ਸਾਥੀ ਦਮਨ ਬਰਾੜ, ਸੁਖਮਨ ਬਰਾੜ, ਹਰੀਦੇਵ ਸੇਖੋਂ, ਮਹਿਫ਼ਲ ਅਤੇ ਅਰਮਾਨ ਸਮੇਤ ਪਿੰਡ ਬਰਕੰਦੀ ਵਿਖੇ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਨਾਲ ਮੁਲਾਕਾਤ ਕੀਤੀ। ਰੋਜੀ ਬਰਕੰਦੀ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਸਿੱਖਰਾਂ ’ਤੇ ਲੈਣ ਜਾਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।