ਸਰਕਾਰੀ ਸਕੂਲਾਂ ’ਚ ਦਾਖ਼ਲਾ ਸਬੰਧੀ ਜਾਗਰੂਕਤਾ ਵੈਨ ਚਲਾਈ
ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਉਦੇਸ਼ ਦਾਖਲਾ ਵੈਨ ਚਲਾਈ
Publish Date: Fri, 30 Jan 2026 03:51 PM (IST)
Updated Date: Fri, 30 Jan 2026 03:52 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ/ਦਾਖਲਾ ਵਧਾਉਣ ਦੇ ਉਦੇਸ਼ ਨਾਲਦਾਖਲਾ ਮੁਹਿੰਮ 2026 ਤਹਿਤ ਦਾਖਲਾ ਵੈਨ ਚਲਾਈ ਗਈ ਹੈ, ਜੋ ਵੱਖ-ਵੱਖ ਸਕੂਲਾਂ ਤੋਂ ਹੁੰਦੀ ਹੋਈ ਸਰਕਾਰੀ ਐਲੀਮੈਂਟਰੀ ਸਕੂਲ ਗਿੱਦੜਵਾਹਾ ਨੰਬਰ ਵਨ ਬਲਾਕ- ਗਿੱਦੜਬਾਹਾ ਵਿਖੇ ਪਹੁੰਚੀ। ਵੈਨ ਦੇ ਪਹੁੰਚਣ ਸਮੇਂ ਸਕੂਲ ’ਚ ਮੌਜੂਦ ਜਿਲ੍ਹਾ ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ (ਐਲੀਮੈਂਟਰੀ), ਬਲਵਿੰਦਰ ਸਿੰਘ ਬੀਪੀਈਓ, ਯਸ਼ਪਾਲ ਬੀਪੀਈਓ, ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਕਮਲਪ੍ਰੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਗੁਰਮੇਲ ਸਿੰਘ ਬੀਐੱਨਓ, ਸੈਂਟਰ ਹੈਡ ਟੀਚਰ ਬਲਬੀਰ ਬੇਦੀ, ਰਜਿੰਦਰ ਸਿੰਘ ਸੈਂਟਰ ਹੈਡ ਟੀਚਰ, ਤਰਸੇਮ ਸਿੰਘ ਡੀਸੀ, ਮਨਜੀਤ ਸਿੰਘ ਸੀਐਚਟੀ, ਮਨਜੀਤ ਸਿੰਘ ਐਚਟੀ, ਅਵਤਾਰ ਸਿੰਘ ਐਚਟੀ.ਅਤੇ ਵੱਖ ਵੱਖ ਸਕੂਲਾਂ ਤੋਂ ਆਏ ਹੈਡ ਟੀਚਰ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਬਾਹਾ-1 ਸਟਾਫ ਸਰਕਾਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਤੇ ਸਮੂਹ ਵਿਦਿਆਰਥੀਆਂ ਨੇ ਰਲ ਮਿਲ ਕੇ ਦਾਖਲਾ ਵੈਨ ਦਾ ਸਵਾਗਤ ਕੀਤਾ। ਇਸ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਹਰੀ ਝੰਡੀ ਦਿਖਾ ਕੇ ਵੈਨ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਮੂਹ ਸਕੂਲਾਂ ਨੂੰ ਵੱਧ ਤੋਂ ਵੱਧ ਦਾਖਲਾ ਕਰਨ ਲਈ ਪ੍ਰੇਰਿਤ ਕੀਤਾ ਤੇ ਅਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਨ ਦੀ ਅਪੀਲ ਕੀਤੀ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਾਉਣ ਲਈ ਪ੍ਰੇਰਿਤ ਕਰਨ ਸਰਕਾਰੀ ਸਹੂਲਤਾਂ ਤੋਂ ਜਾਣੂ ਕਰਾਉਣ ਦੀ ਹਦਾਇਤ ਵੀ ਕੀਤੀ ਗਈ। ਇਸ ਉਪਰੰਤ ਦਾਖਲਾ ਵੈਨ ਨੂੰ ਸ਼ਹਿਰ ਵਿੱਚੋਂ ਦੀ ਹੁੰਦੇ ਹੋਏ ਬਲਾਕ ਲੰਬੀ ਰਵਾਨਾ ਕਰ ਦਿੱਤਾ ਗਿਆ।