ਪ੍ਰਸ਼ਾਸਨ ਨੇ ਡਾ. ਅੰਬੇਡਕਰ ਚੌਕ ਦੇ ਪੁਨਰ ਨਿਰਮਾਣ ਤੋਂ ਪਾਸਾ ਵੱਟਿਆ
ਪ੍ਰਸ਼ਾਸਨ ਨੇ ਡਾ. ਅੰਬੇਡਕਰ ਚੌਂਕ ਦੇ ਪੁਨਰ ਨਿਰਮਾਣ ਤੋਂ ਪਾਸਾ ਵੱਟਿਆ : ਢੋਸੀਵਾਲ
Publish Date: Sat, 07 Feb 2026 03:11 PM (IST)
Updated Date: Sat, 07 Feb 2026 03:14 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਦੇ ਸਾਹਮਣੇ ਬਹੁਤ ਲੰਮਾ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਡਾ. ਅੰਬੇਡਕਰ ਚੌਂਕ ਦੀ ਸਥਾਪਨਾ ਕੀਤੀ ਗਈ ਸੀ ਅਤੇ ਇੱਥੇ ਸ਼ਾਨਦਾਰ ਸਤੰਭ ਦਾ ਨਿਰਮਾਣ ਵੀ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਕੈਂਟਰ ਦੁਰਘਟਨਾ ਵਿੱਚ ਇਹ ਸਤੰਭ ਟੁੱਟ ਗਿਆ ਸੀ। ਹੌਲੀ-ਹੌਲੀ ਇਸਦਾ ਰਹਿੰਦਾ-ਖੂੰਹਦਾ ਮਲਬਾ ਵੀ ਐਧਰ-ਓਧਰ ਕਰਕੇ ਚੌਕ ਦਾ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਗਿਆ। ਮੁਕਤਸਰ ਵਿਕਾਸ ਮਿਸ਼ਨ ਨੇ ਆਪਂਣੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਕਈ ਵਾਰ ਇਸ ਚੌਕ ਦੇ ਪੁਨਰ ਨਿਰਮਾਣ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਦਬੀ ਆਵਾਜ਼ ’ਚ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਇਸ ਚੌਂਕ ਦੀ ਪੁਨਰ ਸਥਾਪਤੀ ਲਈ ਹਾਮੀ ਤਾਂ ਭਰੀ ਜਾਂਦੀ ਰਹੀ ਪਰੰਤੂ ਅਜੇ ਤੱਕ ਵੀ ਇਹ ਹਾਮੀ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਉਕਤ ਚੌਂਕ ਦਾ ਤੁਰੰਤ ਪੁਨਰ ਨਿਰਮਾਣ ਕਰਵਾਇਆ ਜਾਵੇ ਅਤੇ ਇਸ ਚੌਂਕ ਦੇ ਨਾਮ ਨੂੰ ਦਰਸਾਉਂਦੇ ਡਿਸਪਲੇਅ ਬੋਰਡ ਲਗਵਾਏ ਜਾਣ।