- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤਾਂ ਨੂੰ ਮਿਲੇ ਮਾਨ-ਸਨਮਾਨ ਦੀ ਖੁਸ਼ੀ ’ਚ ਜ਼ਿਲ੍ਹੇ ਦੇ ਚਾਰਾਂ ਹਲਕਿਆਂ ’ਚ ਕੱਢੀ ਗਈ ਵਿਸ਼ੇਸ਼ ਜਾਗੋ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਕੀਤੇ ਗਏ ਮਾਨ-ਸਨਮਾਨ ਦੇ ਐਲਾਨ ਦੀ ਖੁਸ਼ੀ ’ਚ ਜ਼ਿਲ੍ਹੇ ਦੇ ਚਾਰਾਂ ਹਲਕਿਆਂ ’ਚ ਆਮ ਆਦਮੀ ਪਾਰਟੀ ਦੀਆਂ ਔਰਤਾਂ ਵੱਲੋਂ ਵਿਸ਼ੇਸ਼ ਜਾਗੋ ਕੱਢ ਕੇ ਖੁਸ਼ੀ ਮਨਾਈ ਗਈ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਦੀਆਂ ਐੱਸਸੀ ਵਰਗ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਔਰਤਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹੇ ਦੇ ਚਾਰਾਂ ਹਲਕਿਆਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਆਮ ਆਦਮੀ ਪਾਰਟੀ ਦੀਆਂ ਔਰਤਾਂ ਵੱਲੋਂ ਇਕ ਵਿਸ਼ੇਸ਼ ਜਾਗੋਂ ਕੱਢੀ ਗਈ। ਔਰਤਾਂ ਨੇ ਢੋਲ-ਢਮੱਕਿਆਂ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਦੌਰਾਨ ਔਰਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਔਰਤਾਂ ਨੂੰ ਇਸ ਤਰ੍ਹਾਂ ਦਾ ਵੱਡਾ ਮਾਨ-ਸਨਮਾਨ ਦਿੱਤਾ ਗਿਆ ਹੈ, ਜਿਸ ਨਾਲ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਦੀ ਸਮਾਜ ’ਚ ਸਥਿਤੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੀਆਂ ਔਰਤਾਂ ’ਚ ਨਵੀਂ ਉਮੀਦ ਜਾਗੀ ਹੈ ਅਤੇ ਔਰਤਾਂ ਸਰਕਾਰ ਦੇ ਇਸ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕਰ ਰਹੀਆਂ ਹਨ। ਇਸ ਮੌਕੇ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਕੌਰ, ਐੱਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ, ਵੀਰਪਾਲ ਕੌਰ ਹਲਕਾ ਇੰਚਰਾਜ, ਹਲਕਾ ਸੰਗਠਨ ਜਸਵੰਤ ਸਿੰਘ ਸੰਧੂ, ਬਲਾਕ ਪ੍ਰਧਾਨ ਸੁਰਿੰਦਰ ਕੌਰ, ਐੱਸਸੀ ਵਿੰਗ ਬਲਾਕ ਪ੍ਰਧਾਨ ਲਾਲ ਸਿੰਘ ਅਤੇ ਸੁਖਚੈਨ ਸਿੰਘ, ਬਲਾਕ ਪ੍ਰਧਾਨ ਰਾਜੀਵ ਉੱਪਲ, ਬਲਾਕ ਪ੍ਰਧਾਨ ਜਸਮੀਤ ਬਰਾੜ, ਵਿਕਰਾਂਤ ਖੁਰਾਣਾ ਦਫ਼ਤਰ ਇੰਚਾਰਜ ਕੈਬਨਿਟ ਮੰਤਰੀ, ਆਸ਼ਾ ਚਾਨਣਾ ਬਲਾਕ ਪ੍ਰਧਾਨ ਵੋਮੈਨ ਵਿੰਗ, ਪਰਮਜੀਤ ਕੌਰ ਬਲਾਕ ਪ੍ਰਧਾਨ ਵੋਮੈਨ ਵਿੰਗ, ਮਹਿਲਾ ਵਿੰਗ ਟੀਮ ਸੁਨੀਤਾ ਰਾਣੀ, ਬਲਜੀਤ ਕੌਰ ਡਿੰਪਲ, ਪੂਜਾ ਰਾਣੀ, ਦੀਕਸ਼ਾ ਧੂੜੀਆ, ਬਲਾਕ ਪ੍ਰਧਾਨ ਕੁਲਦੀਪ ਗੋਦਾਰਾ, ਲਵ ਬਤਰਾ ਸਿਟੀਜਨ ਕਲੱਬ ਪ੍ਰਧਾਨ, ਚੇਅਰਮੈਨ ਬਲਾਕ ਸੰਮਤੀ ਵਿਜੈ ਕੁਮਾਰ, ਹਰਪ੍ਰੀਤ ਸਿੰਘ ਵਾਈਸ ਪ੍ਰਧਾਨ ਆੜ੍ਹਤੀਆ ਯੂਨੀਅਨ, ਬਲਾਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਬਲਰਾਜ ਸਿੰਘ, ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਜਸਵਿੰਦਰ ਕੰਗ, ਵਾਰਡ ਇੰਚਾਰਜ ਰਾਮੂ ਆਰਓ, ਵਾਰਡ ਇੰਚਾਰਜ ਇਂਦਰਾਜ ਕੁਮਾਰ, ‘ਆਪ’ ਆਗੂ ਜਗਨਨਾਥ ਸ਼ਰਮਾ, ਐੱਮਸੀ ਹਰਮੇਲ ਸੰਧੂ, ‘ਆਪ’ ਆਗੂ ਸਤਪਾਲ ਗਿਰਧਰ, ਜਗਤੇਜ ਜੇਈ, ਵਾਰਡ ਇੰਚਾਰਜ ਲਾਲੀ ਨਾਰੰਗ, ਵਾਰਡ ਇੰਚਾਰਜ ਸੰਦੀਪ ਸਿੰਘ, ਪਰਦੀਪ ਕੁਮਾਰ, ਗੁਰਪ੍ਰੀਤ ਵਿਰਦੀ, ਯੂਥ ਆਗੂ ਨਵਦੀਪ ਔਲਖ, ਹਰਦੇਵ ਸਿੰਘ ਸਰਪੰਚ ਨਿਰਮਲ ਸਿੰਘ ਅਤੇ ਸਾਰੀ ਮਹਿਲਾ ਵਿੰਗ ਟੀਮ ਹਾਜ਼ਰ ਸਨ।