ਪਾਣੀ ਬਚਾਉਣ ਬਾਰੇ ਕੀਤਾ ਸੁਚੇਤ
ਸਰਕਾਰੀ ਹਾਈ ਸਕੂਲ ਭੰਗੇਵਾਲਾ ਵਿਖੇ ਰਾਸ਼ਟਰੀ ਅਵਿਸ਼ਕਾਰ ਹਫ਼ਤੇ ਅਧੀਨ ਪਾਣੀ ਬਚਾਉਣ ਤੇ ਪ੍ਰੋਗਰਾਮ ਕਰਵਾਇਆ
Publish Date: Wed, 18 Feb 2026 04:02 PM (IST)
Updated Date: Wed, 18 Feb 2026 04:03 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਹਾਈ ਸਕੂਲ ਭੰਗੇਵਾਲਾ ਵਿਖੇ ਮੁੱਖ ਅਧਿਆਪਕ ਹਰਦੀਪ ਕੁਮਾਰ ਦੀ ਯੋਗ ਅਗਵਾਈ ਚ ਸਕੂਲ ਕੈਂਪਸ ਵਿਖੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਾਸ਼ਟਰੀ ਅਵਿਸ਼ਕਾਰ ਹਫਤੇ ਅਧੀਨ ਪਾਣੀ ਬਚਾਉਣ ਤੇ ਸਹੀ ਵਰਤੋਂ ਕਰਨ ਸਬੰਧੀ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹੈੱਡ ਮਾਸਟਰ ਹਰਦੀਪ ਕੁਮਾਰ ਨੇ ਪਾਣੀ ਦੀ ਮਹੱਤਤਾ ਬਾਰੇ ਵਿਦਿਆਰਥੀ ਨੂੰ ਦੱਸਿਆ ਗਿਆ। ਇਸ ਮੌਕੇ ਸਹੁੰ ਚੁਕਵਾਈ ਗਈ ਅਤੇ ਰੈਲੀ ਕੱਢੀ ਗਈ। ਇਸਦੇ ਨਾਲ ਹੀ ਪਾਣੀ ਬਚਾਓ ਸੰਬੰਧੀ ਪੋਸਟਰ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।