ਏਕ ਰਾਤ ਸ਼ਿਆਮ ਬਾਬਾ ਕੇ ਸਾਥ ਆਯੋਜਿਤ ,‘ਦੂਸਰਾ ਸ੍ਰੀ ਸ਼ਿਆਮ ਮਹੋਤਸਵ’ ਆਯੋਜਿਤ
ਏਕ ਰਾਤ ਸ਼ਿਆਮ ਬਾਬਾ ਕੇ ਸਾਥ ਆਯੋਜਿਤ ,‘ਦੂਸਰਾ ਸ੍ਰੀ ਸ਼ਿਆਮ ਮਹੋਤਸਵ’ ਆਯੋਜਿਤ
Publish Date: Sun, 08 Mar 2026 05:58 PM (IST)
Updated Date: Sun, 08 Mar 2026 06:00 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵੱਲੋਂ ਬੀਤੀ ਰਾਤ ਮੰਡਲ ਦੇ ਪ੍ਰਧਾਨ ਤਰਸੇਮ ਕੁਮਾਰ ਲੋਹਾਕਾਰ ਦੀ ਅਗਵਾਈ ’ਚ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਏਕ ਰਾਤ ਸ਼ਿਆਮ ਬਾਬਾ ਕੇ ਸਾਥ ‘ਦੂਸਰਾ ਸ੍ਰੀ ਸ਼ਿਆਮ ਮਹੋਤਸਵ’ ਕਰਵਾਇਆ ਗਿਆ। ਧਾਰਮਿਕ ਸਮਾਰੋਹ ਦੌਰਾਨ ਪੂਜਨ ਦੀ ਰਸਮ ਤੇ ਝੰਡਾ ਰਸਮ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਸੁਭਾਸ਼ ਜੈਨ ਲੀਲੀ, ਸੁਨੀਲ ਬਾਂਸਲ, ਨਵਨੀਤ ਬਾਂਸਲ ਤੇ ਵਨੀਤ ਜਿੰਦਲ ਮੌਂਟੀ ਵੱਲੋਂ ਮੰਦਰ ਦੇ ਮੁੱਖ ਪੁਜਾਰੀ ਮੁਕੇਸ਼ ਸ਼ਾਸ਼ਤਰੀ ਨੇ ਵਿਧੀ ਅਨੁਸਾਰ ਅਦਾ ਕਰਵਾਈ ਗਈ। ਕਾਨਪੂਰ ਤੋਂ ਪੁੱਜੇ ਭਜਨ ਗਾਇਕ ਸ਼੍ਰੇਸ਼ਠ ਦੀਕਸ਼ਿਤ, ਅਮਨ ਸੋਨੀ ਸਿਰਸਾ, ਰਿਤਿਕ ਗੁਪਤਾ ਦਿੱਲੀ ਵੱਲੋਂ ਖਾਟੂ ਵਾਲੇ ਸ੍ਰੀ ਸ਼ਿਆਮ ਬਾਬਾ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਰਾਜ ਕੁਮਾਰ ਰਾਮਪੁਰਾ ਫੂਲ ਵੱਲੋਂ ਨਿਭਾਈ ਗਈ। ਇਸ ਮੌਕੇ ਸ੍ਰੀ ਸ਼ਿਆਮ ਮਿੱਤਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਸੁਭਾਸ਼ ਜੈਨ ਲੀਲੀ, ਸੁਨੀਲ ਬਾਂਸਲ, ਨਵਨੀਤ ਬਾਂਸਲ ਤੇ ਵਨੀਤ ਜਿੰਦਲ ਮੌਂਟੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕੈਲਾਸ਼ ਸ਼ਾਸਤਰੀ, ਪ੍ਰਧਾਨ ਤਰਸੇਮ ਕੁਮਾਰ ਲੋਹਾਕਾਰ, ਜੇ.ਕੇ ਸ਼ਰਮਾ, ਰਵੀ ਸ਼ਰਮਾ, ਜਤਿੰਦਰ ਕੁਮਾਰ, ਸੰਨੀ ਜਾਗੜ, ਹਰਪਾਲ ਮਹਿਰਾ, ਪਵਨ ਕੁਮਾਰ, ਕਾਲਾ, ਨਿਤੀਸ਼ ਕੁਮਾਰ, ਤਰਸੇਮ ਸ਼ਰਮਾ, ਕਾਲੂ ਸ਼ਰਮਾ, ਨੀਰਜ ਸ਼ਰਮਾ, ਗਗਨ ਸਿੰਗਲਾ, ਅਜੇ ਗਰਗ, ਹਰੀਸ਼ ਗਰਗ ਹਨੀ, ਹਨੀ ਮੋਂਗਾ, ਚਿਰਾਗ ਸ਼ਰਮਾ, ਦਿਨੇਸ਼ ਕੁਮਾਰ ਤੇ ਰਾਹੁਲ ਸ਼ਰਮਾ ਆਦਿ ਹਾਜ਼ਰ ਸਨ।