ਨਟਰਾਜ ਕਲਾ ਕੇਂਦਰ ਵੱ 35ਵੇਂ ਅੱਖਾਂ ਦੇ ਕੈਂਪ ਸਬੰਧੀ ਕੀਤੀ ਚਰਚਾ
ਨਟਰਾਜ ਕਲਾ ਕੇਂਦਰ ਵੱਲੋਂ ਲਾਏ ਜਾ ਰਹੇ 35ਵੇਂ ਅੱਖਾਂ ਦੇ ਕੈਂਪ ਸੰਬਧੀ ਮੀਟਿੰਗ ਹੋਈ
Publish Date: Fri, 20 Mar 2026 05:07 PM (IST)
Updated Date: Fri, 20 Mar 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸਮਾਜ ਸੇਵੀ ਸੰਸਥਾ ਨਟਰਾਜ ਕਲਾ ਕੇਂਦਰ ਗਿੱਦੜਬਾਹਾ ਵੱਲੋਂ ਸੰਸਥਾਪਕ ਗੋਬਿੰਦ ਗੁਪਤਾ ਦੀ ਰਹਿਨੁਮਾਈ ਅਤੇ ਪ੍ਰਧਾਨ ਧਰਮਪਾਲ ਸਿੰਗਲਾ ਦੀ ਅਗਵਾਈ ਹੇਠ 29 ਮਾਰਚ 2026 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਐਸਐਸਡੀ ਕਮਿਊਨਿਟੀ ਸੈਂਟਰ (ਮੰਡੀ ਵਾਲੀ ਧਰਮਸ਼ਾਲਾ) ਵਿਖੇ ਲਾਲਾ ਜਗਨਨਾਥ ਜੈਨ ਦੀ ਯਾਦ ’ਚ ਲਾਏ ਜਾ ਰਹੇ 35ਵੇਂ ਅੱਖਾਂ ਦੇ ਵਿਸ਼ਾਲ ਮੁਫਤ ਕੈਂਪ ਸੰਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਤੋਂ ਪਹਿਲਾਂ ਲਾਲਾ ਜਗਨ ਨਾਥ ਜੈਨ ਦੇ ਪਰਿਵਾਰਿਕ ਮੈਂਬਰ ਮਹਿੰਦਰ ਜੈਨ ਅਤੇ ਸੰਸਥਾ ਦੇ ਖਜਾਨਚੀ ਕੁਲਦੀਪ ਅਰੋੜਾ ਦੇ ਅਚਾਨਕ ਦੇਹਾਂਤ ਹੋਏ ਤੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਦਾ ਵਿਸਤਾਰ ਕਰਦੇ ਹੋਏ ਸਤੀਸ਼ ਬਾਂਸਲ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਧਰਮਪਾਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਅਤੇ ਓਪਰੇਸ਼ਨ ਲਾਈਨਜ ਆਈ ਕੇਅਰ ਸੈਂਟਰ ਵਿਖੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਓਪਰੇਸ਼ਨ ਵਾਲੇ ਮਰੀਜ਼ਾਂ ਦੇ ਜੈਤੋ ਆਉਣ-ਜਾਣ, ਖ਼ੁਰਾਕ, ਐਨਕਾਂ ਅਤੇ ਦਵਾਈਆਂ ਆਦਿ ਦਾ ਪ੍ਰਬੰਧ ਸੰਸਥਾ ਵੱਲੋਂ ਮੁਫਤ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਅੱਖਾਂ ਦਾ ਇਲਾਜ ਕਰਾਉਣ ਵਾਲੇ ਮਰੀਜ਼ 29 ਮਾਰਚ 2026 ਐਤਵਾਰ ਨੂੰ ਮੰਡੀ ਵਾਲੀ ਧਰਮਸ਼ਾਲਾ ਵਿਖੇ ਸਮੇਂ ਸਿਰ ਪੁੱਜ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਅੱਖਾਂ ਦੇ ਮਰੀਜਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਲ ਪੁਰਾਣੀਆਂ ਪਰਚੀਆਂ, ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਫੋਟੋ ਕਾਪੀ ਲੈ ਕੇ ਮਾਸਕ ਲਗਾ ਕੇ ਆਉਣ। ਪ੍ਰਬੰਧਕਾਂ ਨੇ ਅਪੀਲ ਕੀਤੀ ਕਿ ਮਰੀਜ ਨਹਾ-ਧੋ ਕੇ ਸਾਫ ਕੱਪੜੇ ਪਾ ਕੇ ਇੱਕ ਆਦਮੀ ਨੂੰ ਲੈ ਕੇ ਆਉਣ।