ਵਿਦਿਆਰਥੀ ਕੌਂਸਲ ਦਾ ਭਰਵਾਂ ਸਹੁੰ ਚੁੱਕ ਸਮਾਗਮ ਕਰਵਾਇਆ
“ ਦਾ ਗਲੈਡੀਓਲਸ ਸਕੂਲ ’ਚ ਵਿਦਿਆਰਥੀ ਕੌਂਸਲ ਦਾ ਭਰਵਾਂ ਸਹੁੰ ਚੁੱਕ ਸਮਾਗਮ”
Publish Date: Sat, 25 Apr 2026 04:48 PM (IST)
Updated Date: Sat, 25 Apr 2026 04:52 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿ ਗਲੈਡੀਓਲਸ ਸਕੂਲ ’ਚ 25 ਅਪ੍ਰੈਲ 2026 ਨੂੰ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਹੇਠ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ’ਚ ਜਨਰਲ ਸਕੱਤਰ ਸੋਮ ਪ੍ਰਕਾਸ਼ ਗਰਗ ਅਤੇ ਡਾ. ਕ੍ਰਿਤਿਕਾ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ 10ਵੀਂ ਜਮਾਤ ਦੀ ਗੁਰਲੀਨ ਕੌਰ ਅਤੇ 8ਵੀਂ ਜਮਾਤ ਦੀ ਵਿਦਿਆਰਥਣ ਸੀਰਤ ਕੌਰ ਬਰਾੜ ਵੱਲੋਂ ਸੁਚੱਜੀ ਐਂਕਰਿੰਗ ਕਰਦੇ ਹੋਏ ਮਹਿਮਾਨਾਂ ਦਾ ਪਹੁੰਚਣ ’ਤੇ ਤਹਿ ਦਿਲੋਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਨੰਨੇ ਵਿਦਿਆਰਥੀਆਂ ਜਪਨਜੋਤ ਅਤੇ ਅੰਸ਼ਵੀਰ ਕੌਰ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਵੱਲੋਂ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਲੈਂਪ ਲਾਈਟਿੰਗ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ‘ਹਮ ਹੋਂਗੇ ਕਾਮਯਾਬ’ ਪ੍ਰਾਰਥਨਾ ਪੇਸ਼ ਕੀਤੀ ਗਈ, ਜਿਸ ਨਾਲ ਮਾਹੌਲ ਪ੍ਰੇਰਨਾਦਾਇਕ ਬਣ ਗਿਆ। ਇਸ ਉਪਰੰਤ ਵਿਦਿਆਰਥੀ ਕੌਂਸਲ ਦੇ ਮੈਂਬਰ ਮਾਰਚ ਪਾਸਟ ਕਰਦੇ ਹੋਏ ਸਟੇਜ ਤੇ ਪਹੁੰਚੇ। ਜਨਰਲ ਸਕੱਤਰ ਸੋਮ ਪ੍ਰਕਾਸ਼ ਗਰਗ ਅਤੇ ਡਾ. ਕ੍ਰਿਤਿਕਾ ਗਰਗ ਵੱਲੋਂ ਹੈੱਡ ਬੁਆਏ ਅਭੈ ਨੈਨਕਵਾਲ ਅਤੇ ਹੈੱਡ ਗਰਲ ਮਨਜੋਤ ਕੌਰ ਨੂੰ ਬੈਚ ਅਤੇ ਸ਼ੈਸ਼ਏ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕਲਚਰਲ ਮਿਨਿਸਟਰ ਸਤਵੀਰ ਕੌਰ ਅਤੇ ਸਪੋਰਟਸ ਕੈਪਟਨ ਸ਼ੁੱਭਕਰਨ ਸਿੰਘ ਭੁੱਲਰ ਨੂੰ ਵੀ ਬੈਚ ਅਤੇ ਸੈਸ਼ਏ ਪ੍ਰਦਾਨ ਕੀਤੇ ਗਏ। ਪ੍ਰਿੰਸੀਪਲ ਮੈਡਮ ਵੱਲੋਂ ਸਾਰੇ ਹਾਊਸ ਕੈਪਟਨ ਅਤੇ ਵਾਈਸ ਕੈਪਟਨ ਨੂੰ ਵੀ ਬੈਚ, ਸੈਸ਼ਏ ਅਤੇ ਹਾਊਸ ਫਲੈਗ ਸੌਂਪ ਕੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਕ੍ਰਿਤਿਕਾ ਗਰਗ ਵੱਲੋਂ ਸਾਰੇ ਵਿਦਿਆਰਥੀ ਕੌਂਸਲ ਮੈਂਬਰਾਂ ਨੂੰ ਸਹੁੰ ਚੁੱਕਵਾਈ ਗਈ।ਅੰਤ ’ਚ ਸਾਬਕਾ ਹੈੱਡ ਗਰਲ ਵੱਲੋਂ ਸਮਾਗਮ ਵਿੱਚ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਇਹ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਅਤੇ ਹਰ ਕਿਸੇ ਲਈ ਯਾਦਗਾਰ ਪਲ ਸਾਬਤ ਹੋਇਆ।