ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਲਿਸੀ ਤਹਿਤ ਸਕੂਲ ਵਾਹਨ ਹੋਣ ਮੁਕੰਮਲ
ਸੜਕ ਸੁਰੱਖਿਆ ਮਹੀਨੇ ਦੇ ਅਖੀਰਲੇ ਦਿਨ ਕਰਵਾਇਆ ਵਿਸ਼ਾਲ ਜਾਗਰੂਕਤਾ ਸਮਾਪਤੀ ਸਮਾਰੋਹ
Publish Date: Sun, 01 Feb 2026 04:36 PM (IST)
Updated Date: Sun, 01 Feb 2026 04:37 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਸ੍ਰੀ ਮੁਕਤਸਰ ਸਾਹਿਬ ’ਚ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੌਰਾਨ ਮੁਕਤੀਸਰ ਵੈੱਲਫੇਅਰ ਕਲੱਬ ਨੈਸ਼ਨਲ ਅਵਾਰਡੀ ਐਨਜੀਓ ਵੱਲੋਂ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਮਾਪਤੀ ਸਮਾਰੋਹ ਤਨੇਜਾ ਪੈਟਰੋਲ ਪੰਪ ਵਿਖੇ ਕੀਤਾ ਗਿਆ। ਇਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਏਆਰਟੀਓ ਜਸਵਿੰਦਰ ਕੰਬੋਜ, ਐਸਐਮਓ ਡਾ. ਰਾਜੇਸ਼ ਸਚਦੇਵਾ, ਡੀਐਸਪੀ ਰਸ਼ਪਾਲ ਸਿੰਘ ਪਹੁੰਚੇ। ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਡਾ. ਵਿਜੇ ਬਜਾਜ ਅਤੇ ਦੀਪਾਂਸ਼ੂ ਕੁਮਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਟੇਜ ਦੀ ਭੂਮਿਕਾ ਸ਼ਮਿੰਦਰ ਬੱਤਰਾ ਕੋਆਰਡੀਨੇਟਰ ਸੜਕ ਸੁਰੱਖਿਆ ਵੱਲੋਂ ਨਿਭਾਈ ਗਈ। ਇਸ ਮੌਕੇ 200 ਤੋਂ ਵੱਧ ਡਰਾਈਵਰਾਂ ਦੀਆਂ ਅੱਖਾਂ ਦਾ ਚੈੱਕਅਪ ਸਿਵਲ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਹਰਸ਼ਪ੍ਰੀਤ ਕੌਰ ਮਿੰਦਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ। ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਡਰਾਈਵਰਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ’ਚ ਵੰਡੀਆਂ ਗਈਆਂ। ਇਸ ਮਹੀਨੇ ਦੌਰਾਨ ਸੰਸਥਾ ਦਾ ਸਹਿਯੋਗ ਕਰਨ ਅਤੇ ਸੜਕ ਸੁਰੱਖਿਆ ਜਾਗਰੂਕਤਾ ਗਤੀਵਿਧੀਆਂ ’ਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੀਆਂ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸੰਸਥਾ ਵੱਲੋਂ ਮੈਡਲ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਏ ਵਨ ਟੋਪਰ ਅਕੈਡਮੀ ਦੇ ਵਿਦਿਆਰਥੀ ਜਿਨਾਂ ਨੇ ਸੜਕ ਸੁਰੱਖਿਆ ਸਬੰਧੀ ਪੇਂਟਿੰਗ ਮੁਕਾਬਲੇ ’ਚ ਭਾਗ ਲਿਆ ਸੀ ਨੂੰ ਜਤਿੰਦਰ ਸਿੰਘ ਬੇਦੀ ਦੀ ਅਗਵਾਈ ’ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 07 ਸੜਕ ਸੁਰੱਖਿਆ ਫੋਰਸ ਟੀਮਾਂ ਨੂੰ ਟਰੈਫਿਕ ਕੋਣ ਅਤੇ ਫਸਟ ਏਡ ਕਿੱਟਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਾਰੇ ਉਪਰਾਲੇ ’ਚ ਤਨੇਜਾ ਪੈਟਰੋਲ ਪੰਪ ਦੇ ਮੁਖੀ ਰਿਸ਼ੀ ਤਨੇਜਾ ਤੇ ਅਤਰ ਬ੍ਰਾਂਡ ਦੇ ਮੁਖੀ ਮਲਿਕ ਬਰਾਦਰ ਵੱਲੋਂ ਵੀ ਵਿਸ਼ੇਸ਼ ਸਹਿਯੋਗ ਮਿਲਿਆ। ਇਸ ਦੌਰਾਨ ਸੰਸਥਾ ਵੱਲੋਂ ਡਰਾਈਵਰਾਂ ਨੂੰ ਰਿਫਲੈਕਟਰ, ਸੜਕ ਸੁਰੱਖਿਆ ਜਾਗਰੂਕਤਾ ਕਿਤਾਬਾਂ ਅਤੇ ਇਸ਼ਤਿਹਾਰ ਵਿਤਰਿਤ ਕੀਤੇ ਗਏ। ਸ਼ਮਿੰਦਰ ਬੱਤਰਾ ਅਤੇ ਏਐਸਆਈ ਹਰਮੰਦਰ ਸਿੰਘ ਵੱਲੋਂ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਅਪੀਲ ਕੀਤੀ ਕਿ ਕਿ ਬੱਚਿਆਂ ਦੀ ਸੁਰੱਖਿਆ ਲਈ ਆਪਣੇ ਵਾਹਨ ਨੂੰ ਮੁਕੰਮਲ ਤਰੀਕੇ ਨਾਲ ਸਕੂਲ ਸੇਫਟੀ ਵਾਹਨ ਪੋਲਸੀ ਦੀਆਂ ਹਦਾਇਤਾਂ ਅਨੁਸਾਰ ਰੱਖਣ। ਇਸ ਦੌਰਾਨ ਏਆਰਟੀਓ ਜਸਵਿੰਦਰ ਕੰਬੋਜ, ਐਸਐਮਓ ਰਜੇਸ਼ ਸਚਦੇਵਾ ਅਤੇ ਡੀਐਸਪੀ ਰਸ਼ਪਾਲ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਪਰਾਲਾ ਸ਼ਲਾਘਾਯੋਗ ਹੈ। ਇਨ੍ਹਾਂ ਵੱਲੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਜੋ ਵੱਡੇ ਪੱਧਰ ਤੇ ਜਾਗਰੂਕਤਾ ਸੈਮੀਨਾਰ ਰੈਲੀ ਨੁੱਕੜ ਨਾਟਕ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਅਸੀਂ ਇਨ੍ਹਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸਿਵਲ ਹਸਪਤਾਲ ਵੱਲੋਂ ਹੱਡੀਆਂ ਦੇ ਮਾਹਿਰ ਡਾਕਟਰ ਅਰਪਨ ਬਰਾੜ ਅਤੇ ਜਨਰਲ ਮੈਡੀਸਨ ਦੇ ਡਾਕਟਰ ਨਵਰੋਜ ਗੋਇਲ ਪਹੁੰਚੇ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਤੋਂ ਲਵਪ੍ਰੀਤ ਸਿੰਘ, ਮੁਕਤੀਸਰ ਵੈੱਲਫੇਅਰ ਕਲੱਬ ਤੋਂ ਜਸਪਾਲ ਸਿੰਘ, ਨਵਦੀਪ ਸਿੰਘ, ਅਜੇ ਪਾਸੀ, ਨਰੇਸ਼ਕਾਂਤੀ, ਮਨਿੰਦਰ ਸਿੰਘ ਝਾਂਬ, ਬਿਕਰਮਜੀਤ ਸਿੰਘ, ਈਸ਼ਾਨ ਸ਼ਰਮਾ, ਮਦਨ ਲਾਲ, ਰਮਨਦੀਪ ਸਿੰਘ ਗਗਨ ਆਦਿ ਹਾਜ਼ਰ ਸਨ।