ਮਹਾਾ ਪੰਚਾਇਤ ’ਚ ਸ਼ਾਮੂਲੀਅਤ ਲਈ ਕੇਕੇਯੂ ਮੁਕਤਸਰ ਦਾ ਜਥਾ ਰਵਾਨਾ
ਬਰਨਾਲੇ ਹੋ ਰਹੀ ਮਹਾਂ ਪੰਚਾਇਤ ’ਚ ਸ਼ਾਮਿਲ ਹੋਣ ਲਈ ਕਿਰਤੀ ਕਿਸਾਨ ਯੂਨੀਅਨ ਮੁਕਤਸਰ ਦਾ ਜਥਾ ਰਵਾਨਾ
Publish Date: Tue, 10 Mar 2026 06:14 PM (IST)
Updated Date: Tue, 10 Mar 2026 06:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅਮਰੀਕਾ ਭਾਰਤ ਮੁਫਤ ਵਾਰ ਸਮਝੌਤੇ ਨੂੰ ਰੱਦ ਕਰਾਉਣ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਮਹਾ ਰੈਲੀ ਕੀਤੀ ਜਾ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਜਸਵਿੰਦਰ ਸਿੰਘ ਝਬੇਲਵਾਲੀ ਤੇ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਦੀ ਅਗਵਾਈ ਹੇਠ ਵੱਡੇ ਜਥੇ ਦੀ ਸ਼ਮੂਲੀਅਤ ਕਰਵਾਈ ਗਈ। ਆਗੂਆਂ ਨੇ ਕਿਹਾ ਕਿ ਜੇਕਰ ਭਾਰਤ ਅਮਰੀਕਾ ਮੁਫ਼ਤ ਵਾਰ ਸਮਝੌਤਾ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਦੀ ਮੌਤ ਦੇ ਵਰੰਟ ਹੋਵੇਗਾ। ਇਸ ਮੌਕੇ ਪ੍ਰਗਟ ਸਿੰਘ ਝਬੇਲਵਾਲੀ, ਜਸਵੰਤ ਸਿੰਘ ਡੋਡਾਂਵਾਲੀ, ਗੁਰਸੇਵਕ ਸਿੰਘ ਸੰਗਰਾਣਾ, ਜਗਮੀਤ ਸਿੰਘ ਕੋਟਲੀ ਅਬਲੂ, ਗੁਰਮੀਤ ਸਿੰਘ ਸੰਗਰਾਣਾ, ਗਗਨਦੀਪ ਸਿੰਘ ਗੱਗਾ ਥਾਂਦੇਵਾਲਾ, ਬਲਜੀਤ ਸਿੰਘ ਝਬੇਲਵਾਲੀ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਕਾਲੀ ਹੋਈ ਹੈ। ਇਸ ਤਰ੍ਹਾਂ ਦੇ ਸਮਝੌਤੇ ਕਰ ਰਹੀ ਹੈ ਜਿਸ ਨਾਲ ਪਹਿਲਾਂ ਹੀ ਦੁਖੀ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਲੋਕਾਂ ਦਾ ਹੋਰ ਕੰਜੂਮਰ ਕੱਢਿਆ ਜਾ ਸਕੇ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਤਾਂ ਅਗਲੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਸਮੇਂ ਜਗਤਾਰ ਸਿੰਘ ਸੰਗਰਾਣਾ, ਚੈਣਾ ਸਿੰਘ ਥਾਂਦੇਵਾਲਾ, ਸੁਖਦੇਵ ਸਿੰਘ ਝਬੇਲਵਾਲੀ, ਗੁਰਦੇਵ ਸਿੰਘ ਥਾਂਦੇਵਾਲਾ, ਭਿੰਦਾ ਸਿੰਘ ਝਬੇਲਵਾਲੀ, ਤੇਜ ਸਿੰਘ ਖਾਲਸਾ ਆਦਿ ਆਗੂ ਹਾਜ਼ਰ ਸਨ।