ਸੰਗੀਤ ਦੇ ਬਾਦਸ਼ਾਹ ਪ੍ਰਿਥਵੀ ਰਾਜ ਚੋਪੜਾ ਦੀ ਯਾਦ ’ਚ ਸਮਾਰੋਹ ਕਰਵਾਇਆ
ਸੰਗੀਤ ਦੇ ਬਾਦਸ਼ਾਹ ਪ੍ਰਿਥਵੀ ਰਾਜ ਚੋਪੜਾ ਦੀ ਯਾਦ ’ਚ ਸਮਾਰੋਹ ਕਰਵਾਇਆ
Publish Date: Sun, 15 Feb 2026 04:02 PM (IST)
Updated Date: Sun, 15 Feb 2026 04:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕ ਸੁਸਾਇਟੀ ਵੱਲੋਂ ਸ਼ਹਿਰ ਦੀ ਨਾਮਵਰ ਸੰਗੀਤਕ ਹਸਤੀ ਪ੍ਰਿਥਵੀ ਰਾਜ ਚੋਪੜਾ ਦੀ 13ਵੀਂ ਪੁਨਰ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਨਰੇਸ਼ ਚੋਪੜਾ ਵੱਲੋਂ ਇੱਕ ਭਾਵਭਿੰਨਾਂ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਤਰਾਸ਼ੇ ਹੀਰਿਆਂ ਰੂਪੀ ਸ਼ਗਿਰਦਾਂ ਨੇ ਉਨ੍ਹਾਂ ਦੀ ਯਾਦ ਵਿੱਚ ਭਜਨ ਬੰਦਗੀ ਅਤੇ ਗੀਤ ਸੰਗੀਤ ਦਾ ਬਹੁਤ ਹੀ ਭਾਵਪੂਰਤ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਰੋਹ ’ਚ ਸਮੁੱਚੇ ਸ਼ਹਿਰ ਵਿੱਚੋਂ ਸੰਗੀਤ ਨੂੰ ਪ੍ਰੇਮ ਕਰਨ ਵਾਲੇ ਦੋਸਤਾਂ ਮਿੱਤਰਾਂ ਅਤੇ ਉਨ੍ਹਾਂ ਦੇ ਸ਼ਗਿਰਦਾਂ ਨੇ ਸ਼ਮੂਲੀਅਤ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ। ਇਸ ਸੰਗੀਤਕ ਮਹਿਫਲ ’ਚ ਸੁਰਿੰਦਰ ਸ਼ਰਮਾ, ਰਵੀ ਸ਼ਰਮਾ, ਗੁਰਮੀਤ ਸਿੰਘ ਪੀਏ, ਸੱਤਪਾਲ ਅਰੋੜਾ, ਜਤਿੰਦਰ ਖੁਰਾਣਾ, ਰਾਜ ਕੁਮਾਰ, ਭੰਵਰ ਲਾਲ ਸ਼ਰਮਾਂ, ਜਸਵੀਰ ਸ਼ਰਮਾ ਦੱਦਾਹੂਰ, ਸੁਰਿੰਦਰ ਰਾਜਦੇਵ, ਜਤਿੰਦਰ ਸਿੰਘ ਚੋਜੀ, ਰਾਜੀਵ ਦਾਬੜਾ, ਤਾਰਾ ਚੰਦ, ਗੱਗੀ ਭਟੇਜਾ ਆਦਿ ਸਮੇਤ ਹੋਰ ਮਾਣਯੋਗ ਹਸਤੀਆਂ ਦੇ ਭਰਵੇਂ ਇਕੱਠ ਵਿੱਚ ਸੰਗੀਤ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਸੰਗੀਤਕ ਸੁਸਾਇਟੀ ਵੱਲੋਂ ਆਪਣੀ ਰਵਾਇਤ ਜਾਰੀ ਰੱਖਦਿਆਂ ਨਰੇਸ਼ ਚੋਪੜਾ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸਭਾ ਵੱਲੋਂ ਸ਼ਲਾਘਾ ਵੀ ਕੀਤੀ ਗਈ।