ਕਣਕ ਦੀ ਫ਼ਸਲ ਲਈ ਵਰਦਾਨ
ਕਣਕ ਦੀ ਫ਼ਸਲ ਲਈ ਵਰਦਾਨ, ਆਮ ਰਫ਼ਤਾਰ ਸੁਸਤ
Publish Date: Wed, 28 Jan 2026 04:07 PM (IST)
Updated Date: Wed, 28 Jan 2026 04:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪਿੰਡਾਂ ’ਚ ਇਸ ਸਮੇਂ ਮੌਸਮ ਕਿਸਾਨਾਂ ਲਈ ਬਹੁਤ ਵਧੀਆ ਹੈ। ਏਨ੍ਹੀਂ ਦਿਨੀਂ ਪਈ ਹਲਕੀ ਠੰਡ ਅਤੇ ਨਮੀ ਕਣਕ ਦੀ ਫ਼ਸਲ ਲਈ ਵਰਦਾਨ ਸਾਬਤ ਹੋ ਰਹੀ ਹੈ। ਖੇਤੀਬਾੜੀ ਮਾਹਿਰਾਂ ਮੁਤਾਬਕ ਇਹ ਮੌਸਮ ਕਣਕ ਦੀ ਫ਼ਸਲ ਨੂੰ ਮਜ਼ਬੂਤ ਬਣਾਉਣ ’ਚ ਮਦਦਗਾਰ ਹੈ, ਜਿਸ ਨਾਲ ਪੈਦਾਵਾਰ ਵਧਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਆਮ ਜਨਜੀਵਨ ਦੀ ਰਫ਼ਤਾਰ ਕੁਝ ਹੱਦ ਤੱਕ ਸੁਸਤ ਨਜ਼ਰ ਆ ਰਹੀ ਹੈ। ਸਵੇਰ ਅਤੇ ਸ਼ਾਮ ਦੀ ਠੰਡ ਕਾਰਨ ਲੋਕ ਘਰਾਂ ਤੋਂ ਘੱਟ ਬਾਹਰ ਨਿਕਲ ਰਹੇ ਹਨ। ਬਾਜ਼ਾਰਾਂ ’ਚ ਵੀ ਆਮ ਦਿਨਾਂ ਦੇ ਮੁਕਾਬਲੇ ਭੀੜ ਘੱਟ ਦਿਖਾਈ ਦੇ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹ ਮੌਸਮੀ ਹਾਲਾਤ ਅੱਗੇ ਵੀ ਬਣੇ ਰਹੇ ਤਾਂ ਕਣਕ ਦੀ ਫ਼ਸਲ ਤੋਂ ਚੰਗੀ ਪੈਦਾਵਾਰ ਦੀ ਉਮੀਦ ਕੀਤੀ ਜਾ ਸਕਦੀ ਹੈ, ਜੋ ਆਉਣ ਵਾਲੇ ਸਮੇਂ ’ਚ ਖੇਤੀਬਾੜੀ ਅਰਥਵਿਵਸਥਾ ਲਈ ਸਕਾਰਾਤਮਕ ਸਾਬਤ ਹੋਵੇਗੀ।