ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਸਮਾਰਕ ਵਿਖੇ ਮਨਾਇਆ ਗਣਤੰਤਰ ਦਿਵਸ
ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਸਮਾਰਕ ਵਿਖੇ ਮਨਾਇਆ ਗਿਆ 77ਵਾਂ ਗਣਤੰਤਰ ਦਿਵਸ
Publish Date: Tue, 27 Jan 2026 04:47 PM (IST)
Updated Date: Tue, 27 Jan 2026 04:49 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਪ੍ਰਧਾਨ ਸੰਜੇ ਵਾਲੀਆ ਦੀ ਅਗਵਾਈ ਹੇਠ ਜਲਾਲਾਬਾਦ-ਟਿੱਬੀ ਸਾਹਿਬ ਰੋਡ ਸਥਿਤ ਸ਼ਹੀਦ ਭਗਤ ਸਿੰਘ ਚੌਕ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਕਲੱਬ ਦੇ ਅਹੁਦੇਦਾਰਾਂ ਤੇ ਵੱਖ-ਵੱਖ ਸਮਾਜਸੇਵੀ, ਧਾਰਮਿਕ, ਭਰਾਤਰੀ, ਮਜਦੂਰ-ਮੁਲਾਜ਼ਮ ਜੱਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕਰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਉਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਸਕੂਲੀ ਬੱਚਿਆਂ ਵੱਲੋਂ ਦੇਸ਼ਭਗਤੀ ਗੀਤਾਂ ਤੇ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਤੇ ਮਾਹੌਲ ਚ ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰ ਦਿੱਤਾ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਸੰਜੇ ਵਾਲੀਆ ਤੇ ਪਾਵਰਕਾਮ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਆਗੂ ਮਨਜਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਕਲੱਬ ਦੇ ਪ੍ਰਧਾਨ ਸੰਜੇ ਵਾਲੀਆ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਦਿਖਾਏ ਮਾਰਗ ਤੇ ਚੱਲਣ ਨੂੰ ਪ੍ਰੇਰਿਆ। ਮੰਚ ਸੰਚਾਲਨ ਵਾਈਸ ਪ੍ਰਧਾਨ ਲਖਵੰਤ ਸਿੰਘ ਨੇ ਕੀਤਾ। ਇਸ ਮੌਕੇ ਅਸਮਾਨ ਇੰਕਲਾਬ ਜਿੰਦਾਬਾਦ, ਸ਼ਹੀਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਮਰ ਰਹੇਂ ਨਾਅਰੇ ਗੂੰਜ ਉਠੇ। ਗੀਤ ਤੇ ਕਵਿਤਾਵਾਂ ਪੇਸ਼ ਕਰਨ ਵਾਲੀਆਂ ਬੱਚੀਆਂ ਨੂੰ ਕਲੱਬ ਦੇ ਮੈਂਬਰ ਸਤੀਸ ਅਰੋਡ਼ਾ ਸਾਈਂ ਬੁੱਕ ਪਲਾਜ਼ਾ ਵੱਲੋਂ ਸਪੋਂਸਰ ਕੀਤੇ ਗਿਫਟ ਭੇਂਟ ਕੀਤੇ ਗਏ। ਜਦਕਿ ਲੱਡੂਆਂ ਦੀ ਰਿਫਰ੍ਰੈਸ਼ਮੈਂਟ ਖੂੰਗਰ ਸਵਿਟਸ ਵੱਲੋਂ ਕੀਤੀ ਗਈ। ਇਸ ਮੌਕੇ ਕਲੱਬ ਦੇ ਪੀਆਰਓ ਜਗਦੀਸ਼ ਚੰਦਰ ਜੋਸ਼ੀ, ਡਾ. ਤਿਰਲੋਕ ਸਿੰਘ, ਪ੍ਰਿੰਸੀਪਲ ਵਿਨੋਦ ਸ਼ਰਮਾ, ਪ੍ਰਿੰਸੀਪਲ ਗੁਰਮੀਤ ਸਿੰਘ, ਸਤਨਾਮ ਸਿੰਘ, ਬੁੱਧ ਰਾਮ, ਹਰੀਸ਼ ਜੋਸ਼ੀ, ਜਵਾਲਾ ਪ੍ਰਤਾਪ ਸਿੰਘ ਵਾਲੀਆ, ਮਨਜਿੰਦਰ ਸਿੰਘ, ਜਗਮੋਹਨ ਸਿੰਘ, ਮੇਜਰ ਸਿੰਘ, ਸੁਰਿੰਦਰ ਔਲਖ, ਸੋਨੂੰ ਖੂੰਗਰ, ਅਸ਼ੋਕ ਫਰੰਡ, ਸੰਜੂ ਵੈਲਡਿੰਗ ਵਾਲਾ, ਭਾਨ ਚੰਦ, ਪੰਕਜ ਭਾਟੀਆ ਆਦਿ ਵੀ ਮੌਜੂਦ ਸਨ।