ਘਰ ’ਚੋਂ 65 ਗ੍ਰਾਮ ਸੋਨੇ ਦੇ ਗਹਿਣੇ ਚੋਰੀ, ਔਰਤ ਨਾਮਜ਼ਦ
ਘਰ ’ਚੋਂ 65 ਗ੍ਰਾਮ ਸੋਨੇ ਦੇ ਗਹਿਣੇ ਚੋਰੀ, ਇਕ ਔਰਤ ’ਤੇ ਪਰਚਾ ਦਰਜ਼
Publish Date: Fri, 13 Mar 2026 05:44 PM (IST)
Updated Date: Fri, 13 Mar 2026 05:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਭਾਗਸਰ ਵਿਖੇ ਇਕ ਘਰ ’ਚੋਂ 65 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਲੱਖੇਵਾਲੀ ਪੁਲਿਸ ਨੇ ਇਕ ਔਰਤ ਦੇ ਖਿਲਾਫ਼ ਪਰਚਾ ਦਰਜ਼ ਕੀਤਾ ਹੈ। ਥਾਣਾ ਲੱਖੇਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬਬਲਜੀਤ ਸਿੰਘ ਵਾਸੀ ਪਿੰਡ ਭਾਗਸਰ ਨੇ ਦੱਸਿਆ ਕਿ ਮੇਰੀ ਮਾਤਾ ਹਰਜੀਤ ਕੌਰ ਕਾਫੀ ਦਿਨਾ ਤੋਂ ਬਿਮਾਰ ਰਹਿੰਦੀ ਸੀ। ਜਿਸ ਕਰਕੇ ਮਿਤੀ 19.02.2026 ਸ਼ਾਮ ਨੂੰ ਮੇਰੀ ਮਾਤਾ ਹਰਜੀਤ ਕੌਰ ਦਾ ਦਿਹਾਂਤ ਹੋ ਗਿਆ ਸੀ। ਜਿਸਤੇ ਸਾਡੇ ਘਰ ’ਚ ਚਾਹ ਪਾਣੀ ਅਤੇ ਰੋਟੀ ਪਾਣੀ ਦਾ ਕੰਮਕਾਰ ਕਰਨ ਲਈ ਮਨਿੰਦਰਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਉਰਫ ਬੱਗਾ ਵਾਸੀ ਭਾਗਸਰ ਨੂੰ 500/- ਰੁਪਏ ਦਿਹਾੜੀ ’ਤੇ ਕੰਮਕਾਰ ਕਰਨ ਲਈ ਰੱਖਿਆ ਸੀ। ਮਨਿੰਦਰਪ੍ਰੀਤ ਕੌਰ ਉਰਫ ਪ੍ਰੀਤ ਉਕਤ ਸਸਕਾਰ ਵਾਲੇ ਦਿਨ ਤੋਂ ਲੈ ਕੇ ਭੋਗ ਵਾਲੇ ਦਿਨ ਤੱਕ ਕੰਮ ਕਰਦੀ ਰਹੀ ਸੀ। ਜੋ ਸਾਡੀ ਮਾਤਾ ਦੇ ਅੰਤਿਮ ਅਰਦਾਸ ਮਿਤੀ 01.03.2026 ਨੂੰ ਅਸੀਂ ਵਕਤ ਕ੍ਰੀਬ ਸਵੇਰ 10 ਵਜੇ ਸਾਰਾ ਪਰਿਵਾਰ ਪੱਤੀ ਬਾਮੂਕੀ ਨਵਾਂ ਗੁਰਦੁਆਰਾ ਸਾਹਿਬ ਵਿਖੇ ਭੋਗ ਹੋਣ ਕਰਕੇ ਚਲੇ ਗਏ ਸੀ ਅਤੇ ਸਾਡੇ ਸਾਕ ਸਬੰਧੀ ਰਿਸ਼ਤੇਦਾਰਾਂ ਨੇ ਵੀ ਉੱਥੇ ਹੀ ਆਉਣਾ ਸੀ। ਜਿਸ ਕਰਕੇ ਅਸੀਂ ਪਰਿਵਾਰ ਸਮੇਤ ਉੱਥੇ ਹੀ ਚਲੇ ਗਏ ਅਤੇ ਘਰ ਵਿਚ ਮੇਰੀ ਬਜੁਰਗ ਸੱਸ ਕੁਲਜੀਤ ਕੌਰ ਪਤਨੀ ਸਵ: ਵੀਰ ਸਿੰਘ ਵਾਸੀ ਪਿੰਡ ਮਹਿੰਮਾ ਸਰਜਾ(ਬਠਿੰਡਾ) ਨੂੰ ਅਸੀਂ ਘਰ ਛੱਡ ਗਏ ਸੀ। ਇਸਤੋਂ ਬਿਨਾਂ ਸਾਡੇ ਘਰ ’ਚ ਕੰਮ ਕਰਨ ਵਾਲੀਆਂ ਔਰਤਾਂ ਮਨਿੰਦਰਪ੍ਰੀਤ ਕੌਰ ਉਕਤ, ਗੁਰਮੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਭਾਗਸਰ ਅਤੇ ਜਗਿੰਦਰ ਕੌਰ ਪਤਨੀ ਪਾਲਾ ਸਿੰਘ ਵਾਸੀ ਭਾਗਸਰ ਹਾਜਰ ਸੀ। ਜਦ ਅਸੀਂ ਵਕਤ ਕੀਬ ਦੁਪਹਿਰ 02:00 ਵਜੇ ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਆਏ ਤਾਂ ਮੇਰੀ ਭੈਣ ਗੁਰਿੰਦਰ ਕੌਰ ਪਤਨੀ ਸਵ: ਯਾਦਵਿੰਦਰ ਸਿੰਘ ਵਾਸੀ ਭਾਗਸਰ ਨੇ ਆ ਕੇ ਆਪਣਾ ਬੈਗ ਚੈੱਕ ਕੀਤਾ ਤਾਂ ਉਸ ਵਿੱਚੋਂ ਸੋਨਾ (ਗੋਲਡ) ਦੇ ਗਹਿਣੇ ਜਿਸ ਵਿੱਚ ਤਿੰਨ ਲੋਕਟ ਸੈੱਟ ਕੁੱਲ ਵਜਨੀ ਕ੍ਰੀਬ 45 ਗ੍ਰਾਮ, ਇੱਕ ਰਿੰਗ ਵਜਨੀ ਕ੍ਰੀਬ 10 ਗ੍ਰਾਮ ਅਤੇ ਇੱਕ ਮੋਹਰ ਵਜਨੀ ਕ੍ਰੀਬ 10 ਗ੍ਰਾਮ, ਕੁੱਲ ਵਜਨੀ ਕ੍ਰੀਬ 65 ਗ੍ਰਾਮ ਸੋਨਾ (ਗੋਲਡ) ਗਹਿਣੇ ਗਾਇਬ ਸਨ। ਜਿਸਤੇ ਮੇਰੀ ਭੈਣ ਗੁਰਿੰਦਰ ਕੌਰ ਨੇ ਮੇਰੀ ਸੱਸ ਕੁਲਜੀਤ ਕੌਰ ਨੂੰ ਪੁੱਛਿਆ ਕਿ ਆਪਣੇ ਕਮਰੇ ਵਿਚ ਮੈਥੋਂ ਬਾਅਦ ਕੌਣ ਆਇਆ ਸੀ ਤਾਂ ਮੇਰੀ ਸੱਸ ਕੁਲਜੀਤ ਕੌਰ ਨੇ ਕਿਹਾ ਕਿ ਮਨਿੰਦਰਪ੍ਰੀਤ ਕੌਰ ਹੀ ਆਪਣੇ ਕਮਰੇ ਵਿਚ ਆਈ ਸੀ। ਉਕਤ ਬਿਆਨਾਂ ਨੇ ਥਾਣਾ ਲੱਖੇਵਾਲੀ ਪੁਲਿਸ ਨੇ ਮਨਿੰਦਰਪ੍ਰੀਤ ਕੌਰ ਦੇ ਖਿਲਾਫ਼ ਪਰਚਾ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।