ਗਿੱਦੜਬਾਹਾ ’ਚ ਪੀਸੀਆਰ ਦੀਆਂ 6 ਟੀਮਾਂ ਤੇ 19 ਮੁਲਾਜ਼ਮ ਤਾਇਨਾਤ
ਗਿੱਦੜਬਾਹਾ ’ਚ ਨਿਗਰਾਨੀ ਲਈ ਸ਼ਹਿਰ ਅੰਦਰ ਪੀਸੀਆਰ ਦੀਆਂ 6 ਟੀਮਾਂ ਅਤੇ 19 ਮੁਲਾਜ਼ਮ ਤਾਇਨਾਤ
Publish Date: Wed, 11 Feb 2026 04:31 PM (IST)
Updated Date: Wed, 11 Feb 2026 04:32 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਥਾਣਾ ਗਿੱਦੜਬਾਹਾ ਦੇ ਐਸਐਚਓ ਹਰਗੋਬਿੰਦ ਸਿੰਘ ਮਾਨ ਵੱਲੋਂ ਗਿੱਦੜਬਾਹਾ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪੀਸੀਆਰ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ। ਐਸਐਚਓ ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਅੰਦਰ ਪੀਸੀਆਰ ਦੀਆਂ 6 ਟੀਮਾਂ ਅਤੇ 19 ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਤਿੰਨ ਜ਼ੋਨਾਂ ’ਚ ਵੰਡਿਆ ਗਿਆ ਹੈ ਅਤੇ ਇਨ੍ਹਾਂ ’ਚ ਤਿੰਨ ਟੀਮਾਂ ਦਿਨ ਵੇਲੇ ਅਤੇ ਤਿੰਨ ਟੀਮਾਂ ਰਾਤ ਵੇਲੇ ਨਿਗਰਾਨੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੀਸੀਆਰ ਮੁਲਾਜ਼ਮ ਦਿਨ ਰਾਤ ਮਿਹਨਤ ਕਰ ਰਹੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਲੱਗੇ ਕੈਮਰੇ ਜੋ ਪਿਛਲੇ ਕੁਝ ਸਮੇਂ ਤੋਂ ਬੰਦ ਸਨ ਨੂੰ ਕੱਲ ਤੱਕ ਚਾਲੂ ਕਰ ਦਿੱਤਾ ਜਾਵੇਗਾ, ਜਿਸ ਨਾਲ ਸ਼ਹਿਰ ਦੀ ਨਿਗਰਾਨੀ ਥਾਣੇ ਅੰਦਰ ਵੀ ਕੀਤੀ ਜਾ ਸਕੇਗੀ ਅਤੇ ਇਨ੍ਹਾਂ ਕੈਮਰਿਆਂ ਤੇ ਪੁਲਿਸ ਮੁਲਾਜ਼ਮਾਂ ਦੀ 24 ਘੰਟੇ ਨਜ਼ਰ ਰਹੇਗੀ। ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਸਬੰਧੀ ਉਨ੍ਹਾਂ ਦੱਸਿਆ ਕਿ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਪਰਚੀ ਕੋਈ ਵੀ ਦਵਾਈ ਨਾ ਵੇਚਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਵਿੱਕੀ ਗਰਗ, ਰਾਕੇਸ਼ ਬਾਂਸਲ ਰਿੱਕੀ, ਰਵਿੰਦਰ ਸਿੰਘ, ਬੰਟੀ ਕੁਮਾਰ ਅਤੇ ਦੀਪਕ ਗਰਗ ਵੀ ਮੌਜੂਦ ਸਨ।