ਮਾਲਵਾ ਸਕੂਲ ਗਿੱਦੜਬਾਹਾ ਦੇ 57 ਕੈਡਿਟ ਕੈਂਪ ਲਈ ਮਲੋਟ ਪੁੱਜੇ
ਮਾਲਵਾ ਸਕੂਲ ਗਿੱਦੜਬਾਹਾ ਦੇ 57 ਕੈਡਿਟ ਐਨਸੀਸੀ ਕੈਂਪ ਲੈਣ ਮਲੋਟ ਪੁੱਜੇ
Publish Date: Tue, 07 Apr 2026 05:01 PM (IST)
Updated Date: Tue, 07 Apr 2026 05:05 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਦੇ 57 ਕੈਡਿਟਸ 6 ਪੀਬੀ ਐਨਸੀਸੀ ਬੀਐਨ ਮਲੋਟ ਦੇ ਕਰਨਲ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਮਲੋਟ ਵਿਖੇ ਆਯੋਜਿਤ ਕੀਤੇ ਜਾ ਰਹੇ 10 ਰੋਜਾ ਐਨਸੀਸੀ ਕੈਂਪ ’ਚ ਹਿੱਸਾ ਲੈਣ ਲਈ ਅੱਜ ਰਵਾਨਾ ਹੋਏ। ਮਾਲਵਾ ਸਕੂਲ ਦੇ ਕੈਡਿਟਸ ਇੰਚਾਰਜ ਏਕਾਂਤ ਮੋਂਗਾ ਅਤੇ ਮੈਡਮ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ’ਚ ਜਿੱਥੇ ਮਾਲਵਾ ਸਕੂਲ ਦੇ 57 ਕੈਡਿਟਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਖੇਤਰਾਂ ਦੇ 500 ਕੈਡਿਟਸ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਡਿਟਸ ਕੈਡਿਟ ਲੀਡਰਸ਼ਿਪ, ਟੀਮ ਵਰਕ ਅਤੇ ਖੇਡਾਂ ਵਰਗੇ ਖੇਤਰਾਂ ’ਚ ਆਪਣੇ ਹੁਨਰ ਨੂੰ ਨਿਖਾਰਨ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣਗੇ। ਕੈਂਪ ਦਾ ਉਦੇਸ਼ ਨੌਜਵਾਨ ਕੈਡਿਟਾਂ ’ਚ ਅਨੁਸ਼ਾਸਨ, ਮਿਲਵਰਤਨ ਅਤੇ ਰਾਸ਼ਟਰੀ ਮਾਣ ਨੂੰ ਉਤਸ਼ਾਹਿਤ ਕਰਨਾ ਹੈ। ਵਰਣਨਯੋਗ ਹੈ ਕਿ ਕਰਨਲ ਭੁਪਿੰਦਰ ਸਿੰਘ ਮਾਨ ਦੀ ਟੀਮ ਵਿਚ ਪੀਆਈ ਸਟਾਫ, ਏਐਨਓ ਅਤੇ ਜੀਸੀਆਈ ਸ਼ਾਮਲ ਹਨ।