3 ਰੋਜ਼ਾ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਲਗਾਇਆ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਵਿਖੇ 3 ਰੋਜ਼ਾ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਲਗਾਇਆ
Publish Date: Mon, 13 Apr 2026 03:46 PM (IST)
Updated Date: Mon, 13 Apr 2026 03:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਵਿਖੇ 3 ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਕੋਟਕਪੂਰਾ ਵੱਲੋਂ ਲਗਾਇਆ ਗਿਆ। ਸਟੱਡੀ ਸਰਕਲ ਤੋਂ ਡਾ. ਗੁਰਜਿੰਦਰ ਸਿੰਘ ਬਠਿੰਡਾ, ਨਵਨੀਤ ਸਿੰਘ, ਗੁਰਵਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਜੈਤੋ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈੱਪ ਦੇ ਤਿੰਨੇ ਦਿਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੁਸਤਕ ਪਰਦ੍ਰਸ਼ਨੀ ਵੀ ਲਗਾਈ ਗਈ। ਕੈੱਪ ਦੇ ਦੂਜੇ ਦਿਨ ਰਮਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੈਕਚਰ ਵਚਨਵੱਧਤਾ ਤੇ ਚਾਨਣਾ ਪਾਇਆ ਗਿਆ। ਗੁਰਵਿੰਦਰ ਸਿੰਘ ਵੱਲੋਂ ਫ੍ਰੀ ਯੂਅਰਸੈੱਲਫ ਵਿਸ਼ੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਅਤੇ ਨਵਨੀਤ ਸਿੰਘ ਕੋਟਕਪੂਰਾ ਵੱਲੋਂ ਵੱਲੋਂ ਵਿਦਿਆਰਥੀਆਂ ਨੂੰ ਜੀਵਨ ਜਾਂਚ ਵਾਲੀਆਂ ਵੀਡੀਓ ਕਲਿੱਪਸ ਨੂੰ ਦਿਖਾ ਕੇ ਵਿਦਿਆਰਥੀਆਂ ਨੂੰ ਚੰਗੇ ਰਾਹ ਦਸੇਰਾ ਬਣਾਇਆ ਗਿਆ। ਕੈਂਪ ਦੇ ਅਖੀਰਲੇ ਦਿਨ ਸਟੱਡੀ ਸਰਕਲ ਵੱਲੋਂ ਗੁਰਚਰਨ ਸਿੰਘ ਤੇ ਨਰਿੰਦਰਪਾਲ ਸਿੰਘ, ਡਾ. ਅਵਨਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਜਿਊਣ ਦੀ ਕਲਾਂ ਵਿਸ਼ੇ ਤੇ ਚਾਨਣਾ ਪਾਇਆ ਅਤੇ ਸਕੂਲ ਮੈਨੇਜਮੈਂਟ ਵਿੱਚੋਂ ਅਜੈਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸਟੱਡੀ ਸਰਕਲ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਵਿੱਚੋਂ ਅਜੈਪਾਲ ਸਿੰਘ ਸੰਧੂ, ਸਰਦਾਰ ਦਿਲਾਵਰ ਸਿੰਘ ਸੰਧੂ ਮੁਖੀ ਨਵਦੀਪ ਕੌਰ ਟੁਰਨਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।