37ਵਾਂ ਪੈਨਸ਼ਨ ਡੇਅ ਮਨਾਇਆ
37ਵਾਂ ਪੈਨਸ਼ਨ ਡੇ ਮਨਾਇਆ
Publish Date: Tue, 07 Apr 2026 05:21 PM (IST)
Updated Date: Tue, 07 Apr 2026 05:23 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮਿਊਂਸਪਲ ਪੈਨਸ਼ਨਰ ਐਸੋਸੀਏਸ਼ਨ ਗਿੱਦੜਬਾਹਾ ਵੱਲੋਂ ਅੱਜ ਆਪਣਾ 37ਵਾਂ ਪੈਨਸ਼ਨ ਡੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪ੍ਰਸਤ ਵੀਰਭਾਨ ਜਿੰਦਲ ਨੇ ਦੱਸਿਆ ਕਿ 1 ਅਪ੍ਰੈਲ 1990 ਪੈਨਸ਼ਨ ਲੱਗਣੀ ਸ਼ੁਰੂ ਹੋਈ ਸੀ। ਉਨ੍ਹਾਂ ਸਥਾਨਕ ਸਰਕਾਰ ਵਿਭਾਗ ਦੇ ਉਸ ਸਮੇ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੇਹਨਤ ਨਾਲ ਇਹ ਦਿਨ ਕਰਮਚਾਰੀਆਂ ਨੂੰ ਨਸੀਬ ਹੋਇਆ ਹੈ, ਜਿਸ ਨਾਲ ਪੈਨਸ਼ਨਰਜ ਬੁਢਾਪੇ ਵਿਚ ਸੌਖੇ ਦਿਨ ਕੱਟ ਰਹੇ ਹਨ। ਇਸ ਮੌਕੇ ਸਾਰੇ ਪੈਨਸ਼ਨਰਾਂ ਵੱਲੋਂ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਸਾਰੀ ਮਨੁੱਖਤਾ ਵਿੱਚ ਭਾਈਚਾਰਕ ਸਾਂਝ ਅਤੇ ਇਲਾਕੇ ਦੀ ਖੁਸ਼ੀ ਲਈ ਅਰਦਾਸ ਕੀਤੀ ਗਈ ਕਿ ਸਾਰੀ ਮਨੁੱਖਤਾ ਵਿੱਚ ਭਾਈਚਾਰਕ ਸਾਂਝ ਅਤੇ ਖੁਸ਼ੀ ਬਣੀ ਰਹੇ। ਇਸ ਮੌਕੇ ਵੀਰਭਾਨ ਜਿੰਦਲ ਸਰਪ੍ਰਸਤ, ਤਰੁਣ ਕੁਮਾਰ ਸ਼ਰਮਾ ਪ੍ਰਧਾਨ, ਸੱਤਪਾਲ ਸ਼ਰਮਾਂ ਮੀਤ ਪ੍ਰਧਾਨ, ਰਾਮ ਤੀਰਥ ਸਕੱਤਰ, ਬਲਵਿੰਦਰ ਸਿੰਘ ਖਹਿਰਾ ਖਜਾਨਚੀ ਤੋਂ ਇਲਾਵਾ ਨਿਰੰਜਨ ਸਿੰਘ, ਅਜਮੇਰ ਸਿੰਘ, ਤਰਸੇਮ ਚੰਦ, ਰਤਨ ਲਾਲ, ਗੁਰਚਰਨ ਦਾਸ, ਇੰਦਰਜੀਤ ਸਿੰਘ, ਨਛੱਤਰ ਸਿੰਘ, ਸ਼ਮਿੰਦਰ ਪਾਲ, ਕ੍ਰਿਸ਼ਨਾ ਬਾਂਸਲ, ਰਾਧੇ ਸ਼ਿਆਮ ਅਤੇ ਕਿਸ਼ੋਰ ਚੰਦ ਸਿੰਘ ਆਦਿ ਹਾਜ਼ਰ ਸਨ।