ਮੁਫ਼ਤ ਕੈਂਪ ’ਚ 248 ਮਰੀਜ਼ਾਂ ਦੀ ਕੀਤੀ ਜਾਂਚ
ਮੁਫ਼ਤ ਮੈਡੀਕਲ ਕੈਂਪ ’ਚ 248 ਮਰੀਜਾਂ ਦਾ ਚੈਕਅੱਪ ਕੀਤਾ
Publish Date: Sat, 14 Feb 2026 04:23 PM (IST)
Updated Date: Sat, 14 Feb 2026 04:24 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼ਿਵ ਮੰਦਰ ਕਮੇਟੀ ਮੋਤੀ ਨਗਰ ਗਿੱਦੜਬਾਹਾ ਵੱਲੋਂ ਅੱਜ ਮੰਦਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਭਗਵਾਨ ਸ਼ਿਵ ਅੱਗੇ ਅਰਦਾਸ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਜੇ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਚਮੜੀ ਰੋਗ ਮਾਹਿਰ ਡਾ. ਆਸਥਾ ਅਗਰਵਾਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਦੀਪਾਂਸ਼ੂ ਮਿੱਤਲ ਵੱਲੋਂ 248 ਮਰੀਜਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਰੀਜਾਂ ਨੂੰ ਲੋੜ ਅਨੁਸਾਰ ਦਵਾਈਆਂ ਲੀਫੋਰਡ ਹੈਲਥ ਕੇਅਰ ਲਿਮਿਟਡ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਪ੍ਰਧਾਨ ਅਜੇ ਗਰਗ ਤੋਂ ਇਲਾਵਾ ਸਕੱਤਰ ਅਮਿਤ ਗਰਗ, ਕੈਸ਼ੀਅਰ ਡਾਲ ਚੰਦ, ਮਨੀਸ਼ ਗਰਗ ਮੋਂਟੀ, ਲੀਫੋਰਡ ਹੈਲਥ ਕੇਅਰ ਦੇ ਸੰਦੀਪ ਬਾਂਸਲ, ਹਰਸ਼ ਗਰਗ ਹਨੀ, ਕੋਮਲ ਗਰਗ, ਕੁੰਦਨ ਲਾਲ , ਮੋਹਣ ਲਾਲ ਗੁਪਤਾ, ਪ੍ਰਦੀਪ ਗਰਗ, ਅੰਕੁਸ਼ ਬਾਂਸਲ, ਖੁਸ਼ਹਾਲ ਗਰਗ, ਸ਼ਿਵ ਗਰਗ, ਅਨਿਲ ਬਾਂਸਲ ਨਵੀ ਅਤੇ ਹਰਪ੍ਰੀਤ ਸਿੰਘ ਮੱਕੜ ਆਦਿ ਵੀ ਮੌਜੂਦ ਸਨ।