ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਵਿਖੇ 20ਵੀਂ ਐਥਲੈਟਿਕ ਮੀਟ ਕਰਵਾਈ
ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਵਿਖੇ 20ਵੀਂ ਐਥਲੈਟਿਕ ਮੀਟ ਆਯੋਜਿਤ
Publish Date: Sun, 08 Mar 2026 03:23 PM (IST)
Updated Date: Sun, 08 Mar 2026 03:27 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਗਿੱਦੜਬਾਹਾ ਵਿਖੇ ਪ੍ਰਿੰਸੀਪਲ ਗੁਰਮੇਲ ਸਿੰਘ ਦੀ ਅਗਵਾਈ ਹੇਠ ਕਾਲਜ ਦੀ 20ਵੀਂ ਐਥਲੈਟਿਕ ਮੀਟ ਆਯੋਜਿਤ ਕੀਤੀ ਗਈ। ਅਥਲੈਟਿਕ ਮੀਟ ਦੀ ਸ਼ੁਰੂਆਤ ਪ੍ਰਿੰਸੀਪਲ ਗੁਰਮੇਲ ਸਿੰਘ ਵੱਲੋਂ ਫਲੈਗ ਹੋਸਟਿੰਗ ਨਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਤੇ ਖੇਡਾਂ ਦੀ ਜੀਵਨ ’ਚ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਆਯੋਜਿਤ ਵੱਖ-ਵੱਖ ਖੇਡ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਈਵੇਂਟ ਸੰਚਾਲਕ ਡਾ. ਅਮਨਦੀਪ ਕੌਰ ਢਿੱਲੋਂ ਨੇ ਦੱਸਿਆ ਕਿ ਲੜਕੀਆਂ ਦੀ 100 ਤੇ 200 ਮੀਟਰ ਦੌੜ ’ਚ ਅਸਮਤ ਨੇ ਪਹਿਲਾ ਸਥਾਨ ਤੇ ਲੜਕਿਆਂ ਦੇ ਵਰਗ ’ਚ ਪ੍ਰਗਟ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸ਼ਾਰਟ ਪੁਟ ਮੁਕਾਬਲੇ ’ਚ ਅਸਮਤ ਤੇ ਲੜਕਿਆਂ ਦੇ ਵਰਗ ’ਚ ਪ੍ਰਗਟ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਜੈਵਲਿਨ ਥਰੋ ਦੇ ਮੁਕਾਬਲਿਆਂ ’ਚ ਪਵਨਪ੍ਰੀਤ ਸਿੰਘ ਨੇ ਪਹਿਲਾ ਤੇ ਲੜਕੀਆਂ ਦੇ ਵਰਗ ’ਚ ਅਸਮਤ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਡਿਸਕਸ ਥਰੋ ਮੁਕਾਬਲਿਆਂ ਚ ਅਸਮਤ ਨੇ ਪਹਿਲਾਂ ਅਤੇ ਲੜਕਿਆਂ ਦੇ ਵਰਗ ’ਚ ਪ੍ਰਗਟ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ ਲੜਕਿਆਂ ਦੇ ਮੁਕਾਬਿਲਆਂ ’ਚ ਪ੍ਰਗਟ ਸਿੰਘ ਨੇ ਤੇ ਲੜਕੀਆਂ ’ਚੋਂ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੀਕ੍ਰੀਏਸ਼ਨ ਮੁਕਾਬਲਿਆਂ ਦੌਰਾਨ ਥ੍ਰੀ ਲੈਗ ਰੇਸ ਦੇ ਲੜਕੀਆਂ ਦੇ ਵਰਗ ’ਚ ਮਨਪ੍ਰੀਤ ਕੌਰ ਤੇ ਸਮਨਦੀਪ ਕੌਰ ਨੇ ਪਹਿਲਾ ਤੇ ਸਪੂਨ ਰੇਸ ’ਚ ਸੋਨੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੱਸ਼ਾਕਸ਼ੀ ਦੇ ਮੁਕਾਬਲਿਆਂ ’ਚ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਐਥਲੈਟਿਕ ਮੀਟ ਦੌਰਾਨ ਲੜਕੀਆਂ ਦੇ ਵਰਗ ’ਚ ਅਸਮਤ ਤੇ ਲੜਕਿਆਂ ਦੇ ਵਰਗ ’ਚ ਪ੍ਰਗਟ ਸਿੰਘ ਬੈਸਟ ਅਥਲੀਟ ਚੁਣੇ ਗਏ। ਅਥਲੈਟਿਕ ਮੀਟ ’ਚ ਜੇਤੂ ਰਹੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏੇ। ਇਸ ਅਥਲੈਟਿਕ ਮੀਟ ਦੇ ਆਯੋਜਨ ’ਚ ਡਾ. ਸੁਨੀਤਾ ਗੋਇਲ ਤੇ ਈਵੈਂਟ ਸੰਚਾਲਕ ਡਾ. ਅਮਨਦੀਪ ਕੌਰ ਢਿੱਲੋਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਮੌਜੂਦ ਸੀ।