ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ 200 ਕਾਰਡ ਬਣਾਏ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ 200 ਕਾਰਡ ਬਣਾਏ
Publish Date: Wed, 15 Apr 2026 04:31 PM (IST)
Updated Date: Wed, 15 Apr 2026 04:33 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ, ਸਥਾਨਕ ਕੋਟਕਪੂਰਾ ਰੋਡ ਸਥਿਤ ਨਾਰਿੰਦਰਾ ਸੀਐੱਸਸੀ ਅਕੈਡਮੀ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੀ ਯੋਗ ਅਗਵਾਈ ਹੇਠ ਪਿੰਡ ਚੱਕ ਗਾਂਧਾ ਸਿੰਘ ਵਾਲਾ ਤੇ ਮਾਡਲ ਟਾਊਨ ਵਿਖੇ ਕੈਂਪ ਲਗਾ ਕੇ 200 ਕਾਰਡ ਬਣਾਏ ਗਏ । ਇਨਾਂ ਕੈਂਪਾਂ ਨੂੰ ਸਿਰੇ ਚੜਾਉਣ ’ਚ ਸਮਾਜਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਸੰਸਥਾ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਹ ਕਾਰਡ ਬਣਾਉਣ ਮੌਕੇ ਆਪਣੇ ਨਾਲ ਆਧਾਰ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਨਾਲ ਜੁੜਿਆ ਮੋਬਾਇਲ ਨੰਬਰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਨਮ ਸਰਟੀਫਿਕੇਟ ਆਪਣੇ ਨਾਲ ਲੈ ਕੇ ਆਉਣ। ਮੁਫ਼ਤ ਕਾਰਡ ਬਣਾਉਣ ਲਈ ਲਾਏ ਇਸ ਕੈਂਪ ਨੂੰ ਸਿਰੇ ਚਾੜ੍ਹਨ ਬਦਲੇ ਨਰਿੰਦਰ ਸਿੰਘ ਸੰਧੂ ਨੇ ਜ਼ਿਲਾ ਪ੍ਰਸ਼ਾਸਨ, ਜਿਲ੍ਹਾ ਸਿਹਤ ਵਿਭਾਗ, ਆਪਰੇਟਰ ਪਰਵੀਨ ਰਾਣੀ, ਆਸ਼ਾ ਵਰਕਰ ਬਲਜੀਤ ਕੌਰ, ਸੀਮਾ ਰਾਣੀ, ਵੀਰਪਾਲ ਕੌਰ ਤੇ ਵੀਨਾ ਰਾਣੀ ਦਾ ਧੰਨਵਾਦ ਕੀਤਾ।