25 ਗਊਆਂ ਸਮੇਤ 2 ਤਸਕਰ ਗ੍ਰਿਫ਼ਤਾਰ, 2 ਫ਼ਰਾਰ
ਗਊਆਂ ਦੀ ਤਸਕਰੀ ਕਰਨ ਵਾਲੇ 25 ਗਊਆਂ ਸਮੇਤ 2 ਤਸਕਰ ਗ੍ਰਿਫ਼ਤਾਰ, 2 ਹੋਏ ਫ਼ਰਾਰ
Publish Date: Tue, 13 Jan 2026 08:29 PM (IST)
Updated Date: Tue, 13 Jan 2026 08:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਨੇੜਲੇ ਪਿੰਡ ਧਿਗਾਣਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨਿੱਜੀ ਘਰ ਨੂੰ ਤਸਕਰੀ ਦਾ ਅੱਡਾ ਤੇ ਬੁੱਚੜਖਾਨੇ ਦਾ ਰੁਪ ਦਿਤਾ ਹੋਇਆ ਸੀ। ਬੇਸਹਾਰਾ ਗਊਆਂ ਨੂੰ ਬੇਰਹਿਮੀ ਨਾਲ ਬੰਨੀਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਗਊ ਸੁਰੱਕਸਾ ਸੇਵਾ ਦਲ ਪੰਜਾਬ ਦੇ ਵਾਇਸ ਚੇਅਰਮੈਨ ਪ੍ਰਵੀਨ ਮਦਾਨ ਨੇ ਦੱਸਿਆ ਕਿ ਸਾਨੂੰ ਪੰਜਾਬ ਪ੍ਰਧਾਨ ਸੰਦੀਪ ਵਰਮਾ ਰਾਮਪੁਰਾ ਫੂਲ ਬਠਿੰਡਾ ਤੋਂ ਇਤਲਾਹ ਮਿਲੀ ਕਿ ਪਿੰਡ ਧਿਗਾਣਾ ਵਿਖੇ ਗਊ ਤਸਕਰਾਂ ਵੱਲੋਂ ਇੱਕ ਬਲੈਰੋ ਪਿਕੱਪ ਨੰਬਰੀ ਪੀਬੀ11 ਸੀਐਨ 4825 ਦੀ ਵਰਤੋਂ ਕਰਕੇ ਇੱਕ ਨਿੱਜੀ ਘਰ ਵਿੱਚ ਕਥਿਤ ਤੌਰ ਬੇਸਹਾਰਾ ਗਊਆਂ ਨੂੰ ਕੱਟਣ ਵੱਡਣ ਅਤੇ ਤਸਕਰੀ ਦੇ ਮਕਸਦ ਨਾਲ ਬੇਰਹਿਮੀ ਨਾਲ ਬੰਨਿਆ ਹੋਇਆ ਹੈ ਤਾਂ ਅਸੀਂ ਇਸਦੀ ਇਤਲਾਹ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ। ਬਿਨਾਂ ਕਿਸੇ ਦੇਰੀ ਐਸਐਚਓ ਥਾਣਾ ਸਦਰ ਪੁਲੀਸ ਪਾਰਟੀ ਨੂੰ ਨਾਲ ਲੈਕੇ ਘਟਨਾ ਸਥਾਨ ਤੇ ਪਹੁੰਚੇ ਉੱਥੇ 25 ਗਊਆਂ ਨੂੰ ਘਰ ਦੇ ਅੰਦਰ ਭੁੱਖਿਆਂ ਪਿਆਸੀਆਂ ਨੂੰ ਬੇਰਹਿਮੀ ਨਾਲ ਬੰਨਿਆ ਹੋਇਆ ਸੀ ਘਰ ਦੇ ਅੰਦਰ ਯੂਪੀ ਦੇ ਮੁਸਲਮਾਨ ਕਸਾਈ ਵੀ ਮੌਜੂਦ ਸਨ। ਪੁਲਿਸ ਵੱਲੋਂ ਮੌਕੇ ’ਤੇ 2 ਤਸਕਰਾਂ ਨੂੰ ਕਾਬੂ ਕੀਤਾ ਗਿਆ ਅਤੇ 2 ਭੱਜਣ ’ਚ ਕਾਮਯਾਬ ਹੋ ਗਏ । ਪੁਲਿਸ ਅਤੇ ਗਊ ਭਗਤਾਂ ਵੱਲੋਂ ਗਊਆਂ ਦੀ ਸੇਵਾ ਸੰਭਾਲ ਕੀਤੀ ਗਈ। ਪਾਣੀ, ਹਰੇ, ਚਾਰੇ ਦਾ ਪ੍ਰਬੰਧ ਕੀਤਾ ਗਿਆ। ਗਊਆਂ ਨੂੰ ਕਬਜ਼ੇ ’ਚ ਲੈ ਕੇ ਗਊ ਸੁਰੱਕਸਾ ਸੇਵਾ ਦਲ ਪੰਜਾਬ ਵੱਲੋਂ ਪੁਲਿਸ ਦੀ ਮੌਜੂਦਗੀ ’ਚ ਮਹਾਂਵੀਰ ਗਊਸਾਲਾ ਮਲੋਟ ਵਿਖੇ ਸੇਵਾ ਸੰਭਾਲ ਲਈ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਮੇਰੇ ਬਿਆਨਾਂ ਤੇ ਮੁਲਜ਼ਮਾਂ ਖਿਲਾਫ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕਾਰਜ ਸਿੰਘ ਉਰਫ ਨਿਕਾ, ਪੁੱਤਰ ਗੁਰਦੀਪ ਸਿੰਘ ਵਾਸੀ ਧਿਗਾਣਾ ਅਤੇ ਆਕਿਬ ਪੁੱਤਰ ਆਕਿਲ ਵਾਸੀ ਪਿੰਡ ਅਸਾਮਪੁਰ ਜ਼ਿਲ੍ਹਾ ਮੁਰਾਦਾਬਾਦ ਉਤਰ ਪ੍ਰਦੇਸ਼ ਹਿਰਾਸਤ ’ਚ ਲੈ ਕੇ ਮੌਕੇ ਤੋਂ ਫ਼ਰਾਰ ਹੋਏ ਤਸਕਰ ਜਸਵਿੰਦਰ ਸਿੰਘ ਉਰਫ਼ ਫੁਲਾ ਪੁੱਤਰ ਗੁਰਦੀਪ ਸਿੰਘ ਅਤੇ ਸਾਰਜ ਸਿੰਘ ਉਰਫ਼ ਕਾਲਾ ਪੁੱਤਰ ਗੁਰਦੀਪ ਸਿੰਘ ਦੀ ਭਾਲ ਸ਼ੂਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪੰਜਾਬ ਵਾਈਸ ਪ੍ਰਧਾਨ ਸੁਭਮ ਸ਼ਰਮਾ ਮਾਨਸਾ, ਚੇਅਰਮੈਨ ਸੰਦੀਪ ਸਿੰਘ ਗਿੱਲ ਮਾਨਸਾ, ਸੈਕਟਰੀ ਰਿੰਕੂ ਅਨੇਜਾ ਮਲੋਟ, ਪੀਆਰਓ ਅਸੀਸ ਕੁਮਾਰ ਅਬੋਹਰ,ਸੀਤਲ ਬਰਾੜ, ਅਭਿਨਵ ਕਾਕੂ ਛੇਤੀਆ, ਜ਼ਿਲਾ ਬਠਿੰਡਾ ਪ੍ਰਧਾਨ ਭੁਪਿੰਦਰ ਸਿੰਘ, ਵਾਇਸ ਪ੍ਰਧਾਨ ਬਠਿੰਡਾ ਰਾਕੇਸ਼ ਕੁਮਾਰ, ਮੈਂਬਰ ਸੁਮਿਤ ਸਿੰਘ, ਲਵਪ੍ਰੀਤ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਰੁਪਿੰਦਰ ਸਿੰਘ ਬਠਿੰਡਾ, ਸੁਖਚੈਨ ਸਿੰਘ ਸੁੱਖਾ, ਹਰਮਨ ਸਿੰਘ ਮਾਨਸਾ, ਬੇਸਹਾਰਾ ਪਸ਼ੂ ਧੰਨ ਗਊ ਸਾਲਾਂ ਪਿੰਡ ਮਲੋਟ ਦੇ ਪ੍ਰਧਾਨ ਮੇਨਪਾਲ, ਅਰਵਿੰਦ ਕੁਮਾਰ, ਜੇਪਾਲ ਆਦਿ ਮੌਜੂਦ ਸਨ।