12ਵਾਂ ਸਤਿਸੰਗ ਤੇ ਭੰਡਾਰਾ ਅੱਜ
12ਵਾਂ ਸਤਿਸੰਗ ਅਤੇ ਵਿਸ਼ਾਲ ਭੰਡਾਰਾ ਅੱਜ
Publish Date: Sat, 10 Jan 2026 04:38 PM (IST)
Updated Date: Sat, 10 Jan 2026 04:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਡਿਜੀਟਲ ਆਇਲੈਟਸ ਤੇ ਇੰਮੀਗ੍ਰੇਸ਼ਨ ਸੈਂਟਰ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਲਾਜੀ ਨਗਰ ਸਾਹਮਣੇ ਖੇਤੂ ਰਾਮ ਪਾਰਕ ਵਿਖੇ ਮਾਤਾ ਚਿੰਤਪੁਰਣੀ ਜੀ ਦਾ 12ਵਾਂ ਸਤਿਸੰਗ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ 11 ਜਨਵਰੀ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਕੇਸ਼ ਗੋਇਲ ਨੇ ਦੱਸਿਆ ਕਿ ਮਾਤਾ ਚਿੰਤਪੁਰਣੀ ਜੀ ਦੀ ਕ੍ਰਿਪਾ ਸਦਕਾ ਮਾਤਾ ਚਿੰਤਪੁਰਣੀ ਜੀ ਦਾ 12ਵਾਂ ਸਤਿਸੰਗ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ 11 ਜਨਵਰੀ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਸਤਿਸੰਗ ਕੀਤਾ ਜਾਵੇਗਾ ਅਤੇ 11 ਵਜੇ ਵਿਸ਼ਾਲ ਭੰਡਾਰਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਤਿਸੰਗ ਤੇ ਭੰਡਾਰੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।