ਢਾਈ ਕਿੱਲੋਂ ਤੋਂ ਵੱਧ ਅਫ਼ੀਮ ਸਮੇਤ ਗ੍ਰਿਫ਼ਤਾਰ
02 ਕਿਲੋ 600 ਗ੍ਰਾਮ ਅਫੀਮ ਸਮੇਤ 01 ਵਿਅਕਤੀ ਕਾਬੂ
Publish Date: Mon, 30 Mar 2026 04:53 PM (IST)
Updated Date: Mon, 30 Mar 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੰਬੀ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਤੇਜ਼ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਨਮੀਤ ਸਿੰਘ ਢਿੱਲੋਂ ਐਸਪੀ (ਡੀ) ਅਤੇ ਹਰਬੰਸ ਸਿੰਘ ਡੀਐਸਪੀ (ਲੰਬੀ) ਦੀ ਨਿਗਰਾਨੀ ਹੇਠ ਐਸਆਈ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਕਿੱਲਿਆਂਵਾਲੀ ਅਤੇ ਪੁਲਿਸ ਵੱਲੋਂ 02 ਕਿਲੋ 600 ਗ੍ਰਾਮ ਅਫੀਮ ਸਮੇਤ 01 ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕਿੱਲਿਆਂਵਾਲੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਮੰਡੀ ਕਿੱਲਿਆਂਵਾਲੀ ਪੁਲ ਦੇ ਨਾਲ ਲਿੰਕ ਰੋਡ ਨੇੜੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਅਮਰ ਚੰਦ ਪੁੱਤਰ ਦੁਰਗਾ ਲਾਲ ਵਾਸੀ ਅਜਮੇਰ ਸ਼ਰੀਫ ਰਾਜਸਥਾਨ ਦੱਸਿਆ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਉਸ ਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਦੌਰਾਨ ਉਸਦੇ ਪਿੱਠੂ ਬੈਗ ਵਿੱਚੋਂ 02 ਕਿਲੋ 600 ਗ੍ਰਾਮ ਅਫੀਮ ਪਾਰਦਰਸ਼ੀ ਮੋਮੀ ਲਿਫਾਫਿਆਂ ਵਿੱਚੋਂ ਬਰਾਮਦ ਹੋਈ। ਜਿਸ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 89 ਮਿਤੀ 29/03/2026 ਅ/ਧ 18ਬੀ/61/85 ਐਨਡੀਪੀਐਸ ਐਕਟ ਥਾਣਾ ਲੰਬੀ ਵਿਖੇ ਦਰਜ ਕੀਤਾ ਗਿਆ। ਫੜ੍ਹੇ ਗਏ ਵਿਅਕਤੀ ਅਮਰ ਚੰਦ ਪੁੱਤਰ ਦੁਰਗਾ ਲਾਲ ਵਾਸੀ ਅਜਮੇਰ ਸ਼ਰੀਫ ਰਾਜਸਥਾਨ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਇਸ ਮਾਮਲੇ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।