Punjab News : ਜਗਦੀਸ਼ ਭੋਲਾ ਡਰੱਗ ਕੇਸ ’ਚ ਦੋ ਭਗੌੜੇ ਦੋਸ਼ੀ ਕਰਾਰ, ਸਜ਼ਾ ’ਤੇ ਸੁਣਵਾਈ 20 ਨੂੰ
ਬਹੁਚਰਚਿਤ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਅਹਿਮ ਮੋੜ ਆਇਆ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਦਿਨੇਸ਼ ਕੁਮਾਰ ਵਧਵਾ ਨੇ ਪਹਿਲਾਂ ਭਗੌੜੇ ਕਰਾਰ ਦਿੱਤੇ ਗਏ ਦੋ ਮੁਲਜ਼ਮਾਂ ਅਜੈ ਜੈਨ ਅਤੇ ਦਵਿੰਦਰ ਸਿੰਘ ਨਿਰਵਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ।
Publish Date: Thu, 19 Feb 2026 08:17 PM (IST)
Updated Date: Thu, 19 Feb 2026 08:18 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਹੁਚਰਚਿਤ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਅਹਿਮ ਮੋੜ ਆਇਆ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਦਿਨੇਸ਼ ਕੁਮਾਰ ਵਧਵਾ ਨੇ ਪਹਿਲਾਂ ਭਗੌੜੇ ਕਰਾਰ ਦਿੱਤੇ ਗਏ ਦੋ ਮੁਲਜ਼ਮਾਂ ਅਜੈ ਜੈਨ ਅਤੇ ਦਵਿੰਦਰ ਸਿੰਘ ਨਿਰਵਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਸਜ਼ਾ ਦੀ ਮਿਆਦ ਬਾਰੇ ਫ਼ੈਸਲਾ 20 ਫਰਵਰੀ ਨੂੰ ਸੁਣਾਇਆ ਜਾਵੇਗਾ।
ਇਹ ਮਾਮਲਾ 2013 ਵਿਚ ਥਾਣਾ ਸਦਰ ਪਟਿਆਲਾ ਵੱਲੋਂ ਐੱਨਡੀਪੀਐੱਸ ਐਕਟ ਤਹਿਤ ਦਰਜ ਐੱਫਆਈਆਰ ਨਾਲ ਜੁੜਿਆ ਹੈ। ਅਦਾਲਤ ਨੇ ਦੋਨੋਂ ਮੁਲਜ਼ਮਾਂ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 29 ਤਹਿਤ ਬਰੀ ਕਰ ਦਿੱਤਾ, ਜਦਕਿ ਧਾਰਾ 22 ਅਤੇ 25-ਏ ਹੇਠ ਦੋਸ਼ੀ ਠਹਿਰਾਇਆ ਹੈ।
ਦਵਿੰਦਰ ਸਿੰਘ ਨਿਰਵਾਲ ਪਹਿਲਾਂ ਹੀ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਹੈ ਅਤੇ ਉਸਨੂੰ ਇਕ ਹੋਰ ਮਾਮਲੇ ਵਿਚ 20 ਸਾਲ ਕੈਦ ਦੀ ਸਜ਼ਾ ਮਿਲ ਚੁੱਕੀ ਹੈ। ਫ਼ੈਸਲੇ ਤੋਂ ਬਾਅਦ ਅਜੈ ਜੈਨ ਨੂੰ ਵੀ ਅਦਾਲਤੀ ਹੁਕਮਾਂ ਅਨੁਸਾਰ ਹਿਰਾਸਤ ਵਿਚ ਲੈ ਲਿਆ ਗਿਆ।