ਹੋਲੀ ਮੌਕੇ ਪੁਲਿਸ ਦੀ ਹੁਲੜਬਾਜ਼ਾਂ 'ਤੇ ਰਹੀ ਪੈਣੀ ਨਜ਼ਰ : ਦਿਲਪ੍ਰੀਤ ਸਿੰਘ
ਪਵਿੱਤਰ ਤਿਉਹਾਰ ਹੋਲੀ ਮੌਕੇ ਮੋਹਾਲੀ ਪੁਲਿਸ ਦੀ ਹੁਲੜਬਾਜ਼ਾਂ 'ਤੇ ਪੈਣੀ ਨਜ਼ਰ ਰਹੀ। ਕੁਝ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ ਅਤੇ ਮੋਟਰਸਾਈਕਲ ਸਕੂਟਰਾਂ 'ਤੇ ਸ਼ੋਰ ਮਚਾਉਣ ਵਾਲਿਆਂ ਦੇ ਵੀ ਚਲਾਨ ਕੀਤੇ ਗਏ।
Publish Date: Thu, 05 Mar 2026 10:21 PM (IST)
Updated Date: Thu, 05 Mar 2026 10:24 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਪਵਿੱਤਰ ਤਿਉਹਾਰ ਹੋਲੀ ਮੌਕੇ ਮੋਹਾਲੀ ਪੁਲਿਸ ਦੀ ਹੁਲੜਬਾਜ਼ਾਂ 'ਤੇ ਪੈਣੀ ਨਜ਼ਰ ਰਹੀ। ਕੁਝ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ ਅਤੇ ਮੋਟਰਸਾਈਕਲ ਸਕੂਟਰਾਂ 'ਤੇ ਸ਼ੋਰ ਮਚਾਉਣ ਵਾਲਿਆਂ ਦੇ ਵੀ ਚਲਾਨ ਕੀਤੇ ਗਏ।
ਮੋਹਾਲੀ ਦੇ ਐੱਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੇ ਹੁਕਮਾਂ ਮੁਤਾਬਿਕ ਮੋਹਾਲੀ ਦੇ ਵਿੱਚ ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਹੁੱਲੜਬਾਜ਼ਾਂ 'ਤੇ ਪੈਣੀ ਨਜ਼ਰ ਰੱਖੀ ਗਈ ਜਿਸ ਵਿੱਚ ਬਹੁਤ ਸਾਰੇ ਹੁਲੜਬਾਜ਼ਾਂ ਵਿਰੁੱਧ ਮੁਕੱਦਮੇ ਵੀ ਦਰਜ ਕੀਤੇ ਗਏ ਅਤੇ ਕਈਆਂ ਦੇ ਮੋਟਰਸਾਈਕਲ ਅਤੇ ਸਕੂਟਰ ਵੀ ਥਾਣੇ ਬੰਦ ਕੀਤੇ ਗਏ।
ਉਹਨਾਂ ਦੱਸਿਆ ਕਿ ਇਸ ਮੌਕੇ ਬੁਲਟ ਮੋਟਰਸਾਈਕਲ ਚਾਲਕਾਂ ਵੱਲੋਂ ਪਟਾਕੇ ਪਾਉਣ ਵਾਲਿਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਗਈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਟਰੈਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਹੋਲੀ ਦੇ ਮੌਕੇ 'ਤੇ ਬਿਨਾਂ ਹੈਲਮੈਟ ਦੇ 156, ਕਾਰ ਸੀਟ ਬੈਲਟ ਦੇ 22, ਅੱਠ ਵਹੀਕਲ ਬਾਉਂਡ ਕੀਤੇ ਗਏ ਅਤੇ 15 ਰੈਡਲਾਈਟ ਜੰਪ ਦੇ ਚਲਾਨ ਕੀਤੇ ਗਏ ਟਰਿਪਲ ਰਾਈਡਿੰਗ ਦੇ 42, ਬਲੈਕ ਫਿਲਮ ਦੇ 12, ਰਾਂਗ ਸਾਈਡ ਦੇ 113 ਅਤੇ ਹੋਰ 54 ਵਿਅਕਤੀਆਂ ਦੇ ਚਲਾਨ ਕੀਤੇ ਗਏ। ਉਹਨਾਂ ਦੱਸਿਆ ਕਿ ਮੋਹਾਲੀ ਵਿੱਚ ਕੁੱਲ 905 ਚਲਾਨ ਕੀਤੇ ਗਏ ਅਤੇ ਸੀਸੀਟੀਵੀ ਕੈਮਰਾ ਰਾਹੀਂ 1105 ਚਲਾਨ ਕੀਤੇ ਗਏ।