Mohali News : ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਨੂੰ ਦੋ-ਦੋ ਸਾਲ ਦੀ ਸਜ਼ਾ
ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ’ਚ ਡੇਰਾਬੱਸੀ ਦੀ ਅਦਾਲਤ ਨੇ ਇਕ ਹਾਊਸਿੰਗ ਪ੍ਰੋਜੈਕਟ ਕੰਪਨੀ ਦੇ ਪਾਰਟਨਰਾਂ ਖ਼ਿਲਾਫ਼ ਚਲਦੇ ਮਾਮਲੇ ’ਚ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਸਮੇਤ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ।
Publish Date: Mon, 16 Mar 2026 10:35 PM (IST)
Updated Date: Mon, 16 Mar 2026 10:40 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ’ਚ ਡੇਰਾਬੱਸੀ ਦੀ ਅਦਾਲਤ ਨੇ ਇਕ ਹਾਊਸਿੰਗ ਪ੍ਰੋਜੈਕਟ ਕੰਪਨੀ ਦੇ ਪਾਰਟਨਰਾਂ ਖ਼ਿਲਾਫ਼ ਚਲਦੇ ਮਾਮਲੇ ’ਚ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਸਮੇਤ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ।
ਕਰੀਬ 7 ਸਾਲ ਚੱਲੇ ਕੇਸ ਦੀ ਸੁਣਵਾਈ ਮਗਰੋਂ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਪ੍ਰਨੀਤ ਕੌਰ ਨੇ ਤਿੰਨਾਂ ਮੁਲਜ਼ਮਾਂ ਨੂੰ ਦੋ-ਦੋ ਸਾਲ ਕੈਦ ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਮੌਕੇ ’ਤੇ ਜ਼ਮਾਨਤ ਰਾਸ਼ੀ ਭਰ ਕੇ ਤਿੰਨਾਂ ਜਣਿਆਂ ਨੇ ਜ਼ਮਾਨਤ ਲੈ ਲਈ ਹੈ। ਇਹ ਫ਼ੈਸਲਾ ਜ਼ੀਰਕਪੁਰ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ ਕਮਲਜੀਤ ਸਿੰਘ ਵੱਲੋਂ 2018 ’ਚ ਦਾਖ਼ਲ ਇਕ ਕੇਸ ’ਤੇ ਸੁਣਾਇਆ ਗਿਆ ਹੈ।
ਸ਼ਿਕਾਇਤ ਮੁਤਾਬਕ 'ਮੈਸਰਜ਼ ਪਲੈਟੀਨਮ ਸਮਾਰਟ ਬਿਲਡਕੋਨ' ਦੇ ਤਿੰਨੇ ਪਾਰਟਨਰ ਸ਼ਾਹਬਾਜ਼ ਸਿੰਘ ਸੋਹੀ, ਜਤਿੰਦਰ ਸਿੰਘ ਤੇ ਨਛੱਤਰ ਸਿੰਘ ਨੇ ਰਾਜਪੁਰਾ ਵਿਖੇ 'ਸਿਲਵਰ ਸਿਟੀ' ਪ੍ਰੋਜੈਕਟ ’ਚ ਕਰੋੜਾਂ ਰੁਪਏ ਦੇ ਪਲਾਟ ਵੇਚਣ ਦਾ ਸੌਦਾ ਤੈਅ ਕੀਤਾ ਸੀ। ਸੌਦਾ ਸਿਰੇ ਨਾ ਲੱਗਣ ਕਾਰਨ ਸਮਝੌਤੇ ’ਚ ਸਾਢੇ 3 ਕਰੋੜ ਰੁਪਏ ਦਾ ਚੈੱਕ ਦਿੱਤਾ, ਜੋ ਬਾਊਂਸ ਹੋ ਗਿਆ ਸੀ।