Mohali News : ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਿਆ
ਅਹੁਦਾ ਸੰਭਾਲਣ ਮੌਕੇ ਰੈਵਨਿਊ ਯੂਨੀਅਨ ਦੇ ਮੈਂਬਰਾਂ ਨੇ ਤਹਿਸੀਲਦਾਰ ਦਾ ਸਵਾਗਤ ਕੀਤਾ ਗੁਰਪ੍ਰੀਤ ਢਿੱਲੋਂ ਨੇ ਇਸ ਮੌਕੇ ਕਿਹਾ ਕਿ ਤਹਿਸੀਲ ਦਫ਼ਤਰ ਵਿੱਚ ਕੋਈ ਵੀ ਆਪਣੀ ਸ਼ਿਕਾਇਤ ਲੈ ਕੇ ਪਹੁੰਚਦਾ ਹੈ ਤਾਂ ਉਸਦੀ ਪਹਿਲ ਦੇ ਆਧਾਰ 'ਤੇ ਸੁਣਵਾਈ ਕੀਤੀ ਜਾਵੇਗੀ।
Publish Date: Tue, 03 Mar 2026 08:38 PM (IST)
Updated Date: Tue, 03 Mar 2026 08:40 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਤਰਨਤਾਰਨ ਤੋਂ ਬਦਲ ਕੇ ਮੋਹਾਲੀ ਆਏ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈl ਅਹੁਦਾ ਸੰਭਾਲਣ ਮੌਕੇ ਰੈਵਨਿਊ ਯੂਨੀਅਨ ਦੇ ਮੈਂਬਰਾਂ ਨੇ ਤਹਿਸੀਲਦਾਰ ਦਾ ਸਵਾਗਤ ਕੀਤਾ ਗੁਰਪ੍ਰੀਤ ਢਿੱਲੋਂ ਨੇ ਇਸ ਮੌਕੇ ਕਿਹਾ ਕਿ ਤਹਿਸੀਲ ਦਫ਼ਤਰ ਵਿੱਚ ਕੋਈ ਵੀ ਆਪਣੀ ਸ਼ਿਕਾਇਤ ਲੈ ਕੇ ਪਹੁੰਚਦਾ ਹੈ ਤਾਂ ਉਸਦੀ ਪਹਿਲ ਦੇ ਆਧਾਰ 'ਤੇ ਸੁਣਵਾਈ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਹਿਸੀਲਾਂ ਦੇ ਵਿੱਚ ਭਰਿਸ਼ਟਾਚਾਰ ਨੂੰ ਰੋਕਣ ਲਈ ਅਤੇ ਪਰੇਸ਼ਾਨੀਆਂ ਨੂੰ ਖਤਮ ਕਰਨ ਦੇ ਮੱਦੇਨਜ਼ਰ ਈਜੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਜ਼ਮੀਨ ਜਾਇਦਾਦ ਦੀ ਰਜਿਸਟਰੀ ਦੇ ਲਈ ਸਬ ਰਜਿਸਟਰਾਰ ਦਫਤਰ ਵਿੱਚ ਚੱਕਰ ਨਾ ਕੱਟਣੇ ਪੈਣ ਬਲਕਿ ਘਰ ਬੈਠੇ ਹੀ ਆਸਾਨ ਤਰੀਕੇ ਦੇ ਨਾਲ ਉਹ ਆਪਣੇ ਕਾਗਜ਼ਾਤ ਤਿਆਰ ਕਰ ਸਕਦੇ ਹਨ ਅਤੇ ਉਹਨਾਂ ਨੂੰ ਇਸ ਬਾਰੇ ਵਿਚੋਲੀਆਂ ਨੂੰ ਮੋਟੀ ਫੀਸ ਦੇਣ ਦੀ ਵੀ ਲੋੜ ਨਹੀਂ ਹੈ।