ਮੋਹਾਲੀ 'ਚ ਵੱਡਾ ਹਾਦਸਾ, ਫਿਊਚਰ ਹਾਈਟਸ ਸੁਸਾਇਟੀ ਦੀ 10ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ; ਮੌਕੇ 'ਤੇ ਹੋਈ ਮੌਤ
ਮੋਹਾਲੀ ਦੀ 'ਫਿਊਚਰ ਹਾਈਟਸ ਸੁਸਾਇਟੀ' 'ਚ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ 20 ਸਾਲਾ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਇੱਕ ਹਾਦਸਾ ਹੈ ਜਾਂ ਫਿਰ ਕਤਲ ? ਖਰੜ ਪੁਲਿਸ ਹੁਣ ਇਸ ਦੀ ਬਾਰੀਕੀ ਨਾਲ ਜਾਂਚ 'ਚ ਜੁਟ ਗਈ ਹੈ। ਇਸ ਹਾਦਸੇ ਨਾਲ ਜੁੜੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ।
Publish Date: Thu, 11 Jun 2026 03:37 PM (IST)
Updated Date: Thu, 11 Jun 2026 03:39 PM (IST)
ਜਾਗਰਣ ਸੰਵਾਦਦਾਤਾ, ਮੋਹਾਲੀ : ਮੋਹਾਲੀ ਦੀ 'ਫਿਊਚਰ ਹਾਈਟਸ ਸੁਸਾਇਟੀ' 'ਚ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ 20 ਸਾਲਾ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਇੱਕ ਹਾਦਸਾ ਹੈ ਜਾਂ ਫਿਰ ਕਤਲ ? ਖਰੜ ਪੁਲਿਸ ਹੁਣ ਇਸ ਦੀ ਬਾਰੀਕੀ ਨਾਲ ਜਾਂਚ 'ਚ ਜੁਟ ਗਈ ਹੈ। ਇਸ ਹਾਦਸੇ ਨਾਲ ਜੁੜੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ।
ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ 'ਚ ਰਖਵਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਆਧਾਰ 'ਤੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।