ਨੌਜਵਾਨ ਭਾਰਤ ਸਭਾ 14 ਨੂੰ ਪਿੰਡ ਰੋਡੇ ‘ਚ ਡਾ. ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਏਗੀ
ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਰੋਡੇ ਵਿਖੇ ਮੀਟਿੰਗ ਕਰਕੇ
Publish Date: Fri, 04 Apr 2025 03:27 PM (IST)
Updated Date: Fri, 04 Apr 2025 03:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਰੋਡੇ ਵਿਖੇ ਮੀਟਿੰਗ ਕਰਕੇ ਪੰਜ ਮੈਂਬਰੀ ਐਡਹਾਕ ਕਮੇਟੀ ਚੁਣੀ ਗਈ। ਇੰਦਰਜੀਤ ਸਿੰਘ ਨੂੰ ਕਮੇਟੀ ਦਾ ਕਨਵੀਨਰ, ਤਰਸੇਮ ਸਿੰਘ ਰਾਜਾ ਨੂੰ ਖਜ਼ਾਨਚੀ, ਗੁਰਪਰੀਤ ਸਿੰਘ, ਝਿਰਮਲ ਸਿੰਘ, ਕਰਮਜੀਤ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਨੌਜਵਾਨ ਭਾਰਤ ਸਭਾ ਦੇ ਪਿੰਡ ਕਮੇਟੀ ਦੇ ਕਨਵੀਨਰ ਦੇ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 14 ਅਪ੍ਰੈਲ ਨੂੰ ਪਿੰਡ ਦੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਡਾ. ਭੀਮ ਰਾਉ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਤੋਂ ਬਿਨਾਂ ਪਿੰਡ ਵਿੱਚ ਨੌਜਵਾਨਾਂ ਦੀ ਮੈਂਬਰਸ਼ਿਪ ਕਰਕੇ ਪੱਕੀ ਕਮੇਟੀ ਦੀ ਚੋਣ ਕੀਤੀ ਜਾਵੇਗੀ। ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਅੱਜ ਵੀ ਸਾਡੇ ਸਮਾਜ ਵਿਚ ਜਾਤ-ਪਾਤ ਦਾ ਕੋਹੜ ਬਰਕਰਾਰ ਹੈ। ਪੰਜਾਬੀ ਸਮਾਜ ਵਿਚ ਜਾਤ ਪਾਤ ਨੂੰ ਖਤਮ ਕਰਨ ਲਈ ਸਿੱਖ ਲਹਿਰ ਦੇ ਮਾਰਗਦਰਸ਼ਨ ਕੀਤਾ। ਜਾਤ ਪਾਤ ਦੀ ਜੜ ਨੂੰ ਬਰਾਮਣਵਾਦ ਵਿਚ ਤਲਾਸ਼ ਕੇ ਡਾ. ਅੰਬੇਦਕਰ ਨੇ ਵਿਗਿਆਨਕ ਦਰਿਸ਼ਟੀਕੋਨ ਪੇਸ਼ ਕੀਤਾ। ਉਨ੍ਹਾਂ ਨੂੰ ਤਾ ਉਮਰ ਖੁਦ ਇਸ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦੇ ਘਾਲਣਾ ਭਰੇ ਜੀਵਨ ਅਤੇ ਉਨ੍ਹਾਂ ਦੀਆਂ ਲਿਖਤਾਂ ਦਾ ਅਧਿਐਨ ਕਰਕੇ ਅੱਜ ਸਾਨੂੰ ਜਾਪ ਪਾਤ ਦੀ ਬਰਾਹਮਣਵਾਦੀ ਵਰਣ ਵਿਵਸਥਾ ਖਿਲਾਫ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਦਾਲਤੀ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਛੋਟੇ ਨਸ਼ਾ ਤਸਕਰਾਂ ਤੇ ਬੁਲਡੋਜਰ ਚੜਾ ਕੇ ਫੌਕੀ ਵਾਹ ਵਾਹ ਖੱਟਣੀ ਚਾਹੁੰਦਾ ਹੈ। ਸਰਕਾਰ ਪੁਲਿਸ ਨੂੰ ਵਾਧੂ ਅਖਤਿਅਆਰ ਦੇ ਕੇ ਪੰਜਾਬ ਨੂੰ ਪੁਲਿਸੀਆ ਰਾਜ ਚ ਬਦਲਣਾ ਚਾਹੁੰਦੀ ਹੈ। ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਰੁਜਗਾਰ ਦੇਵੇ, ਪਿੰਡ ਪਿੰਡ ਆਧੁਨਿਕ ਖੇਡ ਢਾਂਚਾ ਉਸਾਰਿਆ ਜਾਵੇ, ਸਾਬਕਾ ਡੀਜੀਪੀ ਸ਼ਸ਼ੀਕਾਂਤ ਦੀ ਨਸ਼ਾ ਸਮੱਗਲਰ, ਸਿਆਸਤਦਾਨਾਂ, ਪੁਬਿਸ ਅਫਸਰਾਂ ਦੇ ਨਾਮ ਵਾਲੀ ਰਿਪੋਰਟ ਜਨਤਕ ਕਰਕੇ ਕਾਰਵਾਈ ਕਰੇ ਤੇ ਇਸ ਗਠਜੋੜ ਨੂੰ ਤੋੜਿਆ ਜਾਵੇ। ਸਭਾ ਦੇ ਆਗੂ ਤਰਸੇਮ ਸਿੰਘ, ਗੁਰਪਰੀਤ ਸਿੰਘ, ਝਿਰਮਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਵੱਧ ਤੋਂ ਵੱਧ ਮੈਂਬਰਸ਼ਿਪ ਕਰਕੇ ਨੌਜਵਾਨਾਂ ਨੂੰ ਜਥੇਬੰਦ ਕੀਤਾ ਜਾਵੇਗਾ।