- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਕਰਨ ਜਟਾਣਾ, ਪੰਨੀਵਾਲਾ ਫੱਤਾ ਬਾਰਿਸ਼ ਕਾਰਨ ਮਰੀਆਂ ਫ਼ਸਲਾਂ ਤੋਂ ਬਾਅਦ ਧੱਫੜੀ ਰੋਗ ਪਸ਼ੂ ਪਾਲਕਾਂ ਲਈ ਵੱਡੀ ਆਫਤ ਬਣਿਆ ਹੋ

ਬਲਕਰਨ ਜਟਾਣਾ, ਪੰਨੀਵਾਲਾ ਫੱਤਾ
ਬਾਰਿਸ਼ ਕਾਰਨ ਮਰੀਆਂ ਫ਼ਸਲਾਂ ਤੋਂ ਬਾਅਦ ਧੱਫੜੀ ਰੋਗ ਪਸ਼ੂ ਪਾਲਕਾਂ ਲਈ ਵੱਡੀ ਆਫਤ ਬਣਿਆ ਹੋਇਆ ਹੈ। ਰੋਜ਼ਾਨਾ ਹਜ਼ਾਰਾਂ ਪਸ਼ੂ ਐੱਲਐੱਸਡੀ ਦੀ ਭੇਟ ਚੜ੍ਹ ਰਹੇ ਹਨ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਵੱਜ ਰਹੀ ਹੈ। ਧੱਫੜੀ ਰੋਗ ਦਾ ਇਲਾਜ ਵੀ ਕਾਫ਼ੀ ਮਹਿੰਗਾ ਹੈ ਜੋ ਕਿ ਕਿਸਾਨ ਮਜ਼ਦੂਰਾਂ ਦੀ ਪਹੁੰਚ ਤੋਂ ਬਾਹਰ ਹੈ। ਡੇਅਰੀ ਫਾਰਮਰ ਵੀ ਕਿਸਮਤ ਨੂੰ ਕੋਸ ਰਹੇ ਹਨ। ਬਿਮਾਰੀ ਲਾਗ ਦੀ ਹੋਣ ਕਾਰਨ ਇੱਕ ਤੋਂ ਦੂਜੇ ਪਸ਼ੂ ਨੂੰ ਬੜੀ ਛੇਤੀ ਹੁੰਦੀ ਹੈ ਅਤੇ ਲੋਕ ਪ੍ਰਭਾਵਿਤ ਪਸ਼ੂ ਨੂੰ ਆਵਾਰਾ ਛੱਡ ਦਿੰਦੇ ਹਨ ਜੋ ਘਰਾਂ ਵਿੱਚ ਆ ਕੇ ਬਿਮਾਰੀ ਫੈਲਾਉਂਦੇ ਹਨ। ਗਊਸ਼ਾਲਾ ਵਾਲਿਆਂ ਨੇ ਵੀ ਗਾਵਾਂ ਨੂੰ ਰੱਖਣਾ ਬੰਦ ਕਰ ਦਿੱਤਾ ਹੈ। ਹੁਣ ਤਾਂ ਇਹ ਬਿਮਾਰੀ ਕੁੱਤਿਆਂ ਅਤੇ ਮੱਝਾਂ ਨੂੰ ਵੀ ਹੋ ਰਹੀ ਹੈ ਜੋ ਖ਼ਤਰੇ ਦੀ ਘੰਟੀ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਿਢੱਲੀ ਜਾਪਦੀ ਹੈ ਇਸਨੂੰ ਤੇਜ਼ ਕਰਨ ਦੀ ਲੋੜ ਹੈ। ਉੱਘੇ ਸਮਾਜਸੇਵੀ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਲੰਪੀ ਸਕਿਨ ਬਿਮਾਰੀ ਨੇ ਪਿੰਡ ਰਾਣੀ ਵਾਲੇ ਦਾ ਵੱਡਾ ਨੁਕਸਾਨ ਕੀਤਾ ਹੈ। ਤਕਰੀਬਨ ਛੇ ਸੌ ਪਸ਼ੂਆਂ ਵਿੱਚੋਂ ਦੋ ਸੌ ਪਸ਼ੂ ਇਸ ਬੀਮਾਰੀ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਮਰਨ ਦਾ ਸਿਲਸਿਲਾ ਜਾਰੀ ਹੈ। ਉਨਾਂ੍ਹ ਕਿਹਾ ਕਿ ਖ਼ਾਲਸਾ ਏਡ ਵਾਲੇ ਕੁਝ ਪਸ਼ੂਆਂ ਦੇ ਟੀਕੇ ਲਾ ਕੇ ਗਏ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਰਕਾਰ ਨੂੰ ਜਲਦੀ ਤੋਂ ਜਲਦੀ ਡਾਕਟਰਾਂ ਨੂੰ ਭੇਜ ਕੇ ਬਿਮਾਰੀ ਤੇ ਕਾਬੂ ਪਾਉਣਾ ਚਾਹੀਦਾ ਹੈ।
ਧੱਫੜੀ ਰੋਗ ਦਾ ਇਲਾਜ ਕਰਵਾਉਣਾ ਗਰੀਬ ਪਸ਼ੂ ਪਾਲਕਾਂ ਦੀ ਪਹੁੰਚ ਤੋਂ ਬਾਹਰ
ਵਰਿੰਦਰਜੀਤ ਸਿੰਘ ਨੇ ਕਿਹਾ ਕਿ ਲੋਕ ਪਸ਼ੂ ਸੜਕਾਂ ਉੱਪਰ ਸੁੱਟ ਆਉਂਦੇ ਹਨ ਜਿਸ ਕਾਰਨ ਭਾਰੀ ਬਦਬੂ ਫੈਲਦੀ ਹੈ ਅਤੇ ਬਿਮਾਰੀ ਵਿੱਚ ਵਾਧਾ ਹੁੰਦਾ ਹੈ। ਉਸਨੇ ਦੱਸਿਆ ਕਿ ਪਿੰਡ ਰੱਤਾ ਟਿੱਬਾ ਵਿੱਚ ਚਾਰ ਸੌ ਗਾਵਾਂ ਪਿੱਛੇ ਇੱਕ ਸੌ ਪੰਜਾਹ ਗਾਵਾਂ ਇਸ ਬੀਮਾਰੀ ਦੀ ਭੇਟ ਚੜ੍ਹ ਗਈਆਂ ਹਨ। ਉਨਾਂ੍ਹ ਕਿਹਾ ਕਿ ਪ੍ਰਰਾਈਵੇਟ ਡਾਕਟਰਾਂ ਦੁਆਰਾ ਕੀਤਾ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਉਨਾਂ੍ਹ ਕਿਹਾ ਕਿ ਇਸ ਬਾਬਤ ਇਲਾਕੇ ਦੇ ਐੱਮਐੱਲਏ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਉਨਾਂ੍ਹ ਵਿਸ਼ਵਾਸ ਵੀ ਦਿਵਾਇਆ ਹੈ ਕਿ ਡਾਕਟਰਾਂ ਦੀ ਟੀਮ ਜਲਦੀ ਭੇਜੀ ਜਾਵੇਗੀ। ਉਨਾਂ੍ਹ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਇਸ ਪਾਸੇ ਧਿਆਨ ਦਿੱਤਾ ਜਾਵੇ।
ਮਿੱਡਾ ਪਿੰਡ 'ਚ ਕਰੀਬ ਦੋ ਸੌ ਪੰਜਾਹ ਪਸ਼ੂ ਮਰੇ
ਮਿੱਡਾ ਪਿੰਡ ਦੇ ਉੱਘੇ ਕਿਸਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਜੇ ਇਸ ਬਿਮਾਰੀ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਇਹ ਪਲੇਗ ਵਾਂਗੂੰ ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ। ਉਨਾਂ੍ਹ ਮਿੱਡਾ ਪਿੰਡ ਦੇ ਸੱਤ ਸੌ ਪਸ਼ੂਆਂ ਵਿੱਚੋਂ ਦੋ ਸੌ ਪੰਜਾਹ ਪਸ਼ੂ ਮਰਨ ਦੀ ਪੁਸ਼ਟੀ ਵੀ ਕੀਤੀ। ਉਨਾਂ੍ਹ ਕਿਹਾ ਕਿ ਬਾਰਸ਼ਾਂ ਕਾਰਨ ਮਿੱਡਾ ਪਿੰਡ ਸਾਰੇ ਪੰਜਾਬ ਵਿੱਚੋਂ ਵੱਧ ਪ੍ਰਭਾਵਿਤ ਹੋਇਆ ਹੈ। ਫਸਲ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ ਉੱਤੋਂ ਇਹ ਐੱਲਐੱਸਡੀ ਨੇ ਤਾਂ ਬਿਲਕੁਲ ਹੀ ਕਿਸਾਨ ਮਜ਼ਦੂਰ ਤਬਕੇ ਦਾ ਲੱਕ ਤੋੜ ਦਿੱਤਾ ਹੈ। ਉਨਾਂ੍ਹ ਸਰਕਾਰ ਤੋਂ ਪਸ਼ੂਆਂ ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਦੀ ਮੰਗ ਕੀਤੀ।
ਪਸ਼ੂਆਂ ਨੂੰ ਐਲਐਸਡੀ ਹੋਣ ਕਾਰਨ ਹੋਇਆ ਵੱਡਾ ਨੁਕਸਾਨ : ਕਿਸਾਨ ਬਲਵੰਤ ਸਿੰਘ
ਕਿਸਾਨ ਬਲਵੰਤ ਸਿੰਘ ਪਿੰਡ ਰਾਣੀਵਾਲਾ ਨੇ ਕਿਹਾ ਕਿ ਉਹ ਸਿਰਫ ਦੋ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਦੋ ਕਿੱਲੇ ਠੇਕੇ ਤੇ ਲਈ ਸੀ ਪਰ ਬਾਰਿਸ਼ ਕਾਰਨ ਸਾਰੀ ਫ਼ਸਲ ਬਰਬਾਦ ਹੋ ਗਈ ਉਸਦਾ ਗੁਜ਼ਾਰਾ ਸਿਰਫ ਪਸ਼ੂਆਂ ਤੇ ਹੀ ਚੱਲਦਾ ਸੀ ਹੁਣ ਪਸ਼ੂਆਂ ਨੂੰ ਐੱਲਐੱਸਡੀ ਹੋਣ ਕਾਰਨ ਉਹ ਬੁਰੀ ਤਰਾਂ੍ਹ ਲੜਖੜਾ ਗਿਆ ਹੈ ਉਸ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਸ ਨੂੰ ਫ਼ਸਲ ਅਤੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਦੁਬਾਰਾ ਆਪਣਾ ਜੀਵਨ ਨਿਰਬਾਹ ਚਲਾ ਸਕੇ ਅਤੇ ਬੱਚਿਆਂ ਨੂੰ ਪਾਲ ਸਕੇ ਉਨਾਂ੍ਹ ਕਿਹਾ ਕਿ ਰਾਣੀ ਵਾਲਾ ਵਿੱਚ ਬਿਮਾਰੀ ਨੇ ਕਾਫ਼ੀ ਭਿਅੰਕਰ ਰੂਪ ਧਾਰਿਆ ਹੋਇਆ ਹੈ ਇਸ ਲਈ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਤਾਂ ਕਿ ਪਸ਼ੂ ਧਨ ਨੂੰ ਬਚਾਇਆ ਜਾ ਸਕੇ।