ਪਿੰਡ ਲੋਹਾਰਾ ਦੇ ਨੌਜਵਾਨਾਂ ਵੱਲੋਂ ਲੰਗਰ ਦੀ ਸੇਵਾ ਜਾਰੀ
ਕੋਟ ਈਸੇ ਖਾਂ ਤੋਂ ਕਰੀਬ ਨੌਂ ਕਿਲੋਮੀਟਰ
Publish Date: Sun, 11 Jan 2026 04:36 PM (IST)
Updated Date: Mon, 12 Jan 2026 04:04 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਕੋਟ ਈਸੇ ਖਾਂ ਤੋਂ ਕਰੀਬ ਨੌਂ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਲੋਹਾਰਾ ਦੇ ਨੌਜਵਾਨ ਸੇਵਾ ਭਾਵਨਾ ਦੇ ਖ਼ੇਤਰ ਵਿਚ ਮਿਸਾਲ ਬਣੇ ਹੋਏ ਹਨ। ਪਿੰਡ ਦੇ ਨੌਜਵਾਨ ਹਰ ਧਾਰਮਿਕ ਸਮਾਗਮ, ਸ਼ਹੀਦੀ ਦਿਹਾੜਿਆਂ ਅਤੇ ਹੋਰ ਸਮਾਜਿਕ ਮੌਕਿਆਂ ’ਤੇ ਵਧਚੜ੍ਹ ਕੇ ਸੇਵਾ ਕਰਦੇ ਹਨ। ਪਿੰਡ ਦੇ ਨੌਜਵਾਨ ਹਰ ਸਾਲ ਨਵੇਂ ਸਾਲ ਦੀ ਆਮਦ ’ਤੇ ਸਵੇਰੇ ਚਾਰ ਵਜੇ ਉੱਠ ਕੇ ਚਾਹ ਅਤੇ ਰਸ ਦਾ ਲੰਗਰ ਲਗਾਉਂਦੇ ਹਨ। ਨੌਜਵਾਨਾਂ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬਹੁਤ ਸਾਰੇ ਨੌਜਵਾਨ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਸੜਕ ਵਾਲੇ ਪਹੁੰਚਦੇ ਹਨ, ਜਿੱਥੇ ਆਉਣ ਵਾਲੀਆਂ ਸੰਗਤਾਂ ਲਈ ਚਾਹ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਲਗਭਗ ਸਵਾ ਮਹੀਨਾ ਚਲਾਇਆ ਜਾਂਦਾ ਹੈ ਅਤੇ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇਸ ਦੀ ਸਮਾਪਤੀ ਉਪਰੰਤ ਚਾਹ ਅਤੇ ਪਕੌੜਿਆਂ ਦਾ ਵਿਸ਼ੇਸ਼ ਲੰਗਰ ਸੰਗਤਾਂ ਲਈ ਲਗਾਇਆ ਜਾਂਦਾ ਹੈ। ਇਹ ਸਾਰਾ ਉਪਰਾਲਾ ਸੰਗਤਾਂ ਦੇ ਸਹਿਯੋਗ ਅਤੇ ਪਿੰਡ ਦੇ ਨਗਰ ਨਿਵਾਸੀਆਂ ਦੀ ਮਦਦ ਨਾਲ ਸਫ਼ਲਤਾਪੂਰਵਕ ਕੀਤਾ ਜਾਂਦਾ ਹੈ।