ਯੁਵਾ ਮੰਡਲ ਵਿਕਾਸ ਮੁਹਿੰਮ ਤਹਿਤ ਕੀਤੀ ਵਿਚਾਰ ਚਰਚਾ
ਯੂਵਾ ਮਾਮਲੇ ਅਤੇ ਖੇਡ ਮੰਤਰਾਲੇ
Publish Date: Wed, 11 Mar 2026 05:36 PM (IST)
Updated Date: Thu, 12 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਚੱਲ ਰਹੇ ਮਾਈ ਭਾਰਤ ਕਾਰਜਕ੍ਰਮ ਤਹਿਤ ਯੂਵਾ ਮੰਡਲ ਵਿਕਾਸ ਅਭਿਆਨ ਦੇ ਅੰਤਰਗਤ ਜ਼ਿਲ੍ਹਾ ਮੋਗਾ ਵਿਚ ਜਾਗਰੂਕਤਾ ਫ਼ੈਲਾਉਣ ਅਤੇ ਯੂਥ ਕਲੱਬਾਂ ਨੂੰ ਮਜ਼ਬੂਤ ਕਰਨ ਲਈ ਦੌਰੇ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਵੱਲੋਂ ਬਾਘਾਪੁਰਾਣਾ ਖ਼ੇਤਰ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਯੂਥ ਕਲੱਬ ਮੈਂਬਰਾਂ ਅਤੇ ਸਥਾਨਕ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਦੌਰੇ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਮਾਈ ਭਾਰਤ ਪਲੇਟਫਾਰਮ ਨਾਲ ਜੁੜਨ, ਪਿੰਡ ਪੱਧਰ ’ਤੇ ਯੂਥ ਕਲੱਬਾਂ ਨੂੰ ਸਰਗਰਮ ਬਣਾਉਣ ਅਤੇ ਸਮਾਜਿਕ ਸੇਵਾ, ਖੇਡਾਂ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਾਈ ਭਾਰਤ ਯੋਜਨਾ ਦਾ ਮੁੱਖ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਯੋਗਤਾ ਨੂੰ ਵਿਕਾਸ ਅਤੇ ਸਮਾਜਿਕ ਬਦਲਾਅ ਲਈ ਵਰਤਣਾ ਹੈ। ਇਸ ਦੌਰੇ ਦੌਰਾਨ ਯੂਥ ਕਲੱਬਾਂ ਦੀ ਕਾਰਗੁਜ਼ਾਰੀ, ਮੈਂਬਰਸ਼ਿਪ ਅਤੇ ਪਿੰਡਾਂ ਵਿਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ। ਜ਼ਿਲ੍ਹਾ ਯੂਥ ਅਫ਼ਸਰ ਨੇ ਸਪੋਰਟਸ ਕਲੱਬ ਜੀਤਾ ਸਿੰਘ ਵਾਲਾ, ਗੁਰੂ ਤੇਗ ਬਹਾਦਰ ਯੂਥ ਕਲੱਬ ਮੋੜ ਨਾ ਆਬਾਦ ਅਤੇ ਬਾਬਾ ਜੀਵਨ ਸਿੰਘ ਯੂਥ ਕਲੱਬ ਮੱਲਕੇ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਪਿੰਡ ਪੱਧਰ ’ਤੇ ਵਿਕਾਸ ਦੀ ਗਤੀ ਤੇਜ਼ ਹੋ ਸਕਦੀ ਹੈ।