ਯੂਥ ਅਗੇਂਸਟ ਡਰੱਗਜ਼-ਐਂਟੀ ਡਰੱਗਜ਼ ਅਵੇਰਨੈੱਸ ਡਰਾਈਵ ਸਫਲਤਾਪੂਰਵਕ ਸੰਪੰਨ
ਮਿਸਟਰ ਜਸਟਿਸ ਅਸ਼ਵਨੀ ਕੁਮਾਰ ਮਿਸਰਾ ਜੱਜ
Publish Date: Wed, 07 Jan 2026 03:30 PM (IST)
Updated Date: Thu, 08 Jan 2026 04:00 AM (IST)

* ਮਿਸ ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਨੇ ਵਧੀਆ ਕਾਰਗੁਜ਼ਾਰੀ ਵਾਲੇ ਕਰਮੀਆਂ ਨੂੰ ਕੀਤਾ ਸਨਮਾਨਿਤ ਕੈਪਸ਼ਨ : ਕਾਰਗੁਜ਼ਾਰੀ ਵਾਲੇ ਕਰਮੀਆਂ ਨੂੰ ਕੀਤਾ ਸਨਮਾਨਿਤ ਕਰਦੇ ਹੋਏ ਮਿਸ ਕਿਰਨ ਜਯੋਤੀ। ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮਿਸਟਰ ਜਸਟਿਸ ਅਸ਼ਵਨੀ ਕੁਮਾਰ ਮਿਸਰਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਚਲਾਈ ਜਾ ਰਹੀ “ਯੂਥ ਅਗੇਂਸਟ ਡਰੱਗਜ-ਐਂਟੀ ਡਰੱਗਜ ਅਵੇਰਨੈੱਸ ਡਰਾਈਵ” ਸਫਲਤਾ ਪੂਰਵਕ ਸੰਪੰਨ ਹੋ ਚੁੱਕੀ ਹੈ। ਇਹ ਮੁਹਿੰਮ 6 ਦਸੰਬਰ 2025 ਤੋਂ 6 ਜਨਵਰੀ ਤੱਕ ਪੂਰਾ ਇਕ ਮਹੀਨਾ ਚੱਲੀ। ਇਸ ਮੁਹਿੰਮ ਦੀ ਸਫਲਤਾ ਵਿਚ ਵੱਖ-ਵੱਖ ਵਿਭਾਗਾਂ ਸਿਹਤ ਵਿਭਾਗ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਸੂਚਨਾ ਤੇ ਸੰਪਰਕ ਵਿਭਾਗ ਦੇ ਅਫਸਰਾਨ/ਕਰਮਚਾਰੀਆਂ, ਐੱਨਜੀਓਜ਼, ਪੈਨਲ ਵਕੀਲ ਤੇ ਪੈਰਾ ਲੀਗਲ ਵਲੰਟੀਅਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੁਹਿੰਮ ਤਹਿਤ ਮੋਗਾ ਜ਼ਿਲ੍ਹਾ ਵਿਚ ਰੈਲੀਆਂ, ਵਰਕਸ਼ਾਪਾਂ ਮੈਡੀਕਲ ਕੈਂਪ ਲਗਾਏ ਗਏ। ਵਿਦਿਆਰਥੀਆਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਭਾਸ਼ਣ, ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਨੁੱਕੜ ਨਾਟਕ ਵਰਗੇ ਮੁਕਾਬਲੇ ਆਦਿ ਵੀ ਕਰਵਾਏ ਗਏ। ਇਸ ਮੁਹਿੰਮ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮੀਆਂ ਨੂੰ ਮਿਸ ਨੀਲਮ ਅਰੋੜਾ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਅਤੇ ਮਿਸ ਕਿਰਨ ਜਯੋਤੀ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਪ੍ਰਸੰਸਾ ਪੱਤਰ ਵੰਡ ਕੇ ਹੌਂਸਲਾ ਅਫਜ਼ਾਈ ਕੀਤੀ ਗਈ। ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਮੇਂ ਸਮੇਂ ਤੇ ਚਲਾਈਆਂ ਜਾਂਦੀਆਂ ਹਨ ਤਾਂ ਕਿ ਵਿਦਿਆਰਥੀ, ਆਮ ਲੋਕ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣ। ਉਹਨਾਂ ਸਮੂਹ ਵਿਭਾਗਾਂ ਦੇ ਹਾਜਰੀਨ ਨੂੰ ਕਿਹਾ ਕਿ ਇਸ ਮੁਹਿੰਮ ਤੋਂ ਬਾਅਦ ਵੀ ਉਹ ਨਿੱਜੀ ਤੌਰ ਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਜਾਰੀ ਰੱਖਣ ਅਤੇ ਇਕ ਚੰਗੇ ਨਾਗਰਿਕ ਦਾ ਫਰਜ਼ ਅਦਾ ਕਰਨ। ਇਸ ਸਮਾਰੋਹ ਮੌਕੇ ਪ੍ਰਦੀਪ ਕੁਮਾਰ ਸਿਵਲ ਸਰਜਨ, ਡਾ. ਚਰਨਪ੍ਰੀਤ ਸਿੰਘ , ਸਰਬਜੀਤ ਸਿੰਘ ਡੀਐੱਸਪੀ ਅਤੇ ਜਸਵਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਸੈਂਟਰਲ ਕਲੱਬ ਮੋਗਾ ਆਦਿ ਹਾਜ਼ਰ ਸਨ।