ਦੀਪਕ ਕੌੜਾ ਯੁਵਾ ਖੱਤਰੀ ਮਹਾਸਭਾ ਦੇ ਪ੍ਰਧਾਨ ਬਣੇ
ਯੁਵਾ ਖੱਤਰੀ ਮਹਾਂਸਭਾ ਪੰਜਾਬ
Publish Date: Sat, 14 Feb 2026 04:04 PM (IST)
Updated Date: Sun, 15 Feb 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਯੁਵਾ ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਦੇਸ਼ ਚੇਅਰਮੈਨ ਸੰਦੀਪ ਹਾਂਡਾ ਅਤੇ ਪ੍ਰਦੇਸ਼ ਪ੍ਰਧਾਨ ਅੰਕੁਸ਼ ਭੰਡਾਰੀ ਦੀ ਸਿਫਾਰਿਸ਼ ’ਤੇ ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਦੇਸ਼ ਹਾਈਕਮਾਂਡ ਅਸ਼ੋਕ ਥਾਪਰ ਰਾਸ਼ਟਰੀ ਪ੍ਰਧਾਨ ਅਮਰ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਨੌ ਘਰਾਂ ਲੁਧਿਆਣਾ ਦੀ ਮਨਜ਼ੂਰੀ ਉਪਰੰਤ ਖੱਤਰੀ ਮਹਾਂ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਅੱਜ ਇਥੇ ਖੱਤਰੀ ਭਵਨ ਵਿਚ ਖੱਤਰੀ ਸਭਾ ਮੋਗਾ ਦੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਖੱਤਰੀ ਸਭਾ, ਮਹਿਲਾ ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਮੋਗਾ ਦੇ ਨੌਜਵਾਨ ਆਗੂ ਦੀਪਕ ਕੌੜਾ ਨੂੰ ਯੁਵਾ ਖੱਤਰੀ ਮਹਾਂਸਭਾ ਪੰਜਾਬ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁੱਕਤ ਕੀਤਾ ਹੈ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦੀਪਕ ਕੌੜਾ ਨੂੰ ਖੱਤਰੀ ਮਹਾਂਸਭਾ ਦਾ ਸਿਰੋਪਾਓ ਪਹਿਨਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਖੱਤਰੀ ਮਹਾਸਭਾ ਦੇ ਪ੍ਰਦੇਸ਼ ਚੀਫ਼ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ, ਪ੍ਰਦੇਸ਼ ਆਫਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਮਹਿਲਾ ਖੱਤਰੀ ਸਭਾ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਪ੍ਰਿੰਸੀਪਲ ਸੁਮਨ ਮਲੋਤਰਾ, ਯੁਵਾ ਖੱਤਰੀ ਸਭਾ ਚੇਅਰਮੈਨ ਜਗਜੀਵ ਧੀਰ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਖੱਤਰੀ ਮਹਾਂਸਭਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਦੀਪਕ ਕੌੜਾ ਇਸ ਤੋਂ ਪਹਿਲਾਂ ਕਈ ਸਾਲ ਯੁਵਾ ਖੱਤਰੀ ਸਭਾ ਮੋਗਾ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਮੌਕੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਦੀਪਕ ਕੌੜਾ ਨੇ ਭਰੋਸਾ ਦਿੱਤਾ ਕਿ ਉਹ ਤਨਦੇਹੀ ਨਾਲ ਜ਼ਿਲ੍ਹਾ ਭਰ ਵਿਚ ਖੱਤਰੀ ਬਿਰਾਦਰੀ ਦੇ ਨਾਲ ਸਬੰਧਿਤ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ ਅਤੇ ਇਨ੍ਹਾਂ ਨੌਜਵਾਨਾਂ ਨੂੰ ਲਾਮਬੰਦ ਕਰਨਾ ਉਨ੍ਹਾਂ ਦਾ ਮੁੱਢਲਾ ਕਾਰਜ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ੀ ਰਾਕੇਸ਼ ਵਿੱਜ, ਸੁਮਨ ਕਾਂਤ ਵਿੱਜ ਬ੍ਰਾਂਡ ਅੰਬੈਸਡਰ ਰਕੇਸ਼ ਸਿਤਾਰਾ, ਸੁਰਿੰਦਰ ਵਿਨਾਇਕ, ਸੁਸ਼ੀਲ ਸਿਆਲ, ਪਵਨ ਕਪੂਰ, ਪ੍ਰੋਮਿਲਾ ਮਨਰਾਏ, ਤਰਸੇਮ ਜੈਦਕਾ, ਅਨੀਤਾ ਮਹਿਤਾ, ਸੋਨੀਆ ਢੰਡ, ਨੀਲਮ ਜੈਦਕਾ, ਸੁਮਨ ਵਿਜ ਅਤੇ ਜੀਵਨ ਕੌੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।