ਯੋਗੀਰਾਜ ਬ੍ਰਹਮਚਾਰੀ ਕੁਟੀਆ ’ਚ ਕਥਾ ਕੀਰਤਨ ਕਰਵਾਇਆ
ਸ਼ਹਿਰ ਦੇ ਦੱਤ ਰੋਡ 'ਤੇ ਸਿਵਲ ਲਾਈਨਜ਼
Publish Date: Sun, 04 Jan 2026 03:57 PM (IST)
Updated Date: Mon, 05 Jan 2026 04:03 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਸ਼ਹਿਰ ਦੇ ਦੱਤ ਰੋਡ ਤੇ ਸਿਵਲ ਲਾਈਨਜ਼ ਵਿਚ ਸਥਿਤ ਸ਼੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਪੂਰਨਮਾਸ਼ੀ ਵਾਲੇ ਦਿਨ ਕਥਾ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ। ਪੰਡਿਤ ਰਾਮ ਕ੍ਰਿਸ਼ਨ ਸ਼ਰਮਾ ਦੀ ਅਗਵਾਈ ਹੇਠ ਕੁਟੀਆ ਦੇ ਮੁੱਖ ਸੇਵਾਦਾਰ ਰਾਮ ਚੰਦਰ ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਦਰਬਾਰ ਵਿਚ ਦੀਵਾ ਜਗਾਉਣ ਦੀ ਰਸਮ ਨਿਭਾਈ। ਇਸ ਮੌਕੇ ਭਜਨ ਗਾਇਕਾਵਾਂ ਸੀਮਾ ਸ਼ਰਮਾ, ਪ੍ਰੇਮਲਤ ਸ਼ਰਮਾ, ਨੀਤੂ ਸ਼ਰਮਾ ਅਤੇ ਪ੍ਰਧਾਨ ਰਾਮ ਚੰਦਰ ਸ਼ਰਮਾ ਨੇ ਜੇ ਗੁਰੂ ਨਾ ਫਸਦਾ ਬਾਹ ਅਸੀ ਨਿਯਮ ਜਾਨਾ ਸੀ... , ਰੰਗ ਬਰਸੇ ਦਰਬਾਰ ਮਾਈਆ ਜੀ ਰੰਗ ਬਰਸੇ... , ਆਦਿ ਗੀਤ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਪੰਡਿਤ ਰਾਮ ਕ੍ਰਿਸ਼ਨ ਸ਼ਰਮਾ ਨੇ ਸ਼੍ਰੀ ਸੱਤਿਆਨਾਰਾਇਣ ਦੀ ਕਥਾ ਸੁਣਾ ਕੇ ਸਾਰਿਆਂ ਨੂੰ ਮੰਤਰਮੁਗਧ ਕੀਤਾ। ਭਗਵਾਨ ਸੱਤਿਆਨਾਰਾਇਣ ਦੀ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਮ ਚੰਦਰ ਸ਼ਰਮਾ ਨੇ ਦੱਸਿਆ ਕਿ ਕੁਟੀਆ ਵਿਚ ਹਰ ਮਹੀਨੇ ਸੰਕ੍ਰਾਂਤੀ, ਪੂਰਨਿਮਾ ਮੌਕੇ ਸੰਕੀਰਤਨ ਅਤੇ ਪਾਠ ਕਰਵਾਏ ਜਾਂਦੇ ਹਨ। ਇਸ ਮੌਕੇ ਪ੍ਰਧਾਨ ਰਾਮ ਚੰਦਰ ਸ਼ਰਮਾ, ਸੀਨੀਅਰ ਐਡਵੋਕੇਟ ਬੋਧਰਾਜ ਮਜੀਠੀਆ, ਕ੍ਰਿਸ਼ਨਾ ਸ਼ਰਮਾ, ਪਰਮੇਸ਼ਵਰੀ ਦੇਵੀ, ਸੁਧਾ, ਅਨੁਪੂਨਮ, ਮਧੂ ਬਾਲਾ, ਸਵਿਤਾ ਕਾਲੜਾ, ਮਮਤਾ, ਨਵੀਨਾ ਸ਼ਰਮਾ, ਆਸ਼ਾ ਸ਼ਰਮਾ, ਕ੍ਰਿਸ਼ਨਾ ਸ਼ਰਮਾ, ਮਧੂ ਅਗਰਵਾਲ, ਨੀਤੂ ਸ਼ਰਮਾ, ਆਰਤੀ, ਪ੍ਰੇਮਲਤਾ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।