ਅਧਿਆਪਕਾਂ ਲਈ ਵਰਕਸ਼ਾਪ ਕਰਵਾਈ
ਸਿੱਖਿਆ ਵਿਭਾਗ ਪੰਜਾਬ ਅਤੇ
Publish Date: Mon, 16 Mar 2026 03:41 PM (IST)
Updated Date: Tue, 17 Mar 2026 04:01 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਸਿੱਖਿਆ ਵਿਭਾਗ ਪੰਜਾਬ ਅਤੇ ਐੱਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਵਿੱਦਿਅਕ ਵਰ੍ਹੇ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੰਜੂ ਭਾਰਦਵਾਜ ਦੀ ਅਗਵਾਈ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ-1 ਸੁਨੀਤਾ ਨਾਰੰਗ ਦੀ ਦੇਖ-ਰੇਖ ਹੇਠ ਇਕ ਰੋਜ਼ਾ ਬਲਾਕ ਪੱਧਰੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਪੰਜਵੀਂ ਜਮਾਤ ਦੇ ਇੰਚਾਰਜ ਅਧਿਆਪਕਾਂ ਨੇ ਬੜੀ ਦਿਲਚਸਪੀ ਨਾਲ ਭਾਗ ਲਿਆ, ਜਿੱਥੇ ਅਕਾਦਮਿਕ ਸਹਾਇਕ ਗਰੁੱਪ ਟੀਮ ਤੋਂ ਬਲਾਕ ਰਿਸੋਰਸ ਕੋਆਰਡੀਨੇਟਰ ਮਨੀਸ਼ ਅਰੋੜਾ ਅਤੇ ਹਰਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਹੋਲਿਸਟਿਕ ਪ੍ਰੋਗਰੈਸ ਕਾਰਡ, ਜਾਦੂਈ ਪਿਟਾਰਾ ਅਤੇ ਮਿਸ਼ਨ ਸਮਰੱਥ 4.0 ਦੇ ਨਵੇਂ ਮਾਡਿਊਲਾਂ ਅਤੇ ਨਵੀਂ ਸਿੱਖਣ ਸਿਖਾਉਣ ਸਮੱਗਰੀ ਅਤੇ ਉਸਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਸ਼ ਗੋਇਲ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ’ਤੇ ਗਣਿਤ ਦੀਆਂ ਗੁੰਝਲਾਂ ਨੂੰ ਖੇਡ ਵਿਧੀਆਂ ਰਾਹੀਂ ਹੱਲ ਕਰਨ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪੜ੍ਹਨ ਲਿਖਣ ਦੇ ਹੁਨਰ ਨੂੰ ਨਿਖਾਰਨ ਲਈ ਨਵੀਆਂ ਗਤੀਵਿਧੀਆਂ ਅਤੇ ਵਾਤਾਵਰਣ ਸਿੱਖਿਆ ਰਾਹੀਂ ਬੱਚਿਆਂ ਨੂੰ ਕੁਦਰਤ ਨਾਲ ਜੋੜਨ ਦੇ ਰਚਨਾਤਮਿਕ ਤਰੀਕਿਆਂ ਬਾਰੇ ਅਧਿਆਪਕਾਂ ਨੂੰ ਪ੍ਰਸਿੱਖਿਅਤ ਕੀਤਾ ਗਿਆ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਵਿਸ਼ਾ-ਵਾਰ ਗਤੀਵਿਧੀਆਂ ਨੂੰ ਜਮਾਤਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਹੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਮਾਰਸ਼ਲ, ਸੁਮੀਤ ਬਾਂਸਲ, ਜਬਰਜੰਗ ਸਿੰਘ, ਮੋਹਨ ਸਿੰਘ, ਲਖਵੀਰ ਸਿੰਘ, ਕਰਮਵੀਰ ਸਿੰਘ, ਗੁਰਮੀਤ ਸਿੰਘ, ਅਜੈ ਪਾਲ, ਸੁਖਦੇਵ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਜਬਰਜੰਗ ਸਿੰਘ, ਸੰਤੋਖ ਸਿੰਘ, ਅਲਕਾ ਰਾਣੀ, ਰੁਪਿੰਦਰ ਕੌਰ, ਪੂਜਾ ਰਾਣੀ, ਕਿਰਨ ਬਾਲਾ, ਰਿਤੂ ਸ਼ਰਮਾ, ਸੁਰਿੰਦਰ ਕੌਰ, ਸਤਵਿੰਦਰ ਕੌਰ, ਪਰਮਜੀਤ ਕੌਰ, ਸ਼ੁਭਪ੍ਰੀਤ ਕੌਰ ਸਮੇਤ ਬਲਾਕ ਮੋਗਾ ਇਕ ਦੇ ਪੰਜਵੀਂ ਜਮਾਤ ਦੇ ਇੰਚਾਰਜ ਅਧਿਆਪਕ ਹਾਜ਼ਰ ਸਨ।