ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਕਰਵਾਇਆ ਪ੍ਰੋਗਰਾਮ
ਜਗਤ ਗੁਰੂ ਨਾਨਕ ਦੇਵ ਪੰਜਾਬ
Publish Date: Sat, 24 Jan 2026 04:17 PM (IST)
Updated Date: Sun, 25 Jan 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਕਿੱਲ ਓਰੀਐਂਟਿਡ ਸੈਨਸੇਟਾਈਜੇਸ਼ਨ ਵਰਕਸ਼ਾਪ ਅਤੇ ਗਾਈਡੈਂਸ ਟ੍ਰੇਨਿੰਗ ਮੋਗਾ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ । ਬੀਤੇ ਦਿਨ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਅਤੇ ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਦੀ ਅਗਵਾਈ ਵਿਚ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੋਗਾ ਹੈੱਡਮਾਸਟਰ ਰਿਸ਼ੀ ਮਨਚੰਦਾ ਦੁਆਰਾ ਮੋਗਾ ਦੀ ਨਾਮਵਾਰ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਕਿਲ ਓਰੀਐਂਟਿਡ ਸੈਨਸੇਟਾਈਜੇਸ਼ਨ ਵਰਕਸ਼ਾਪ ਅਤੇ ਗਾਈਡੈਂਸ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੋਗਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀ, ਸਕੂਲ ਗਾਈਡੈਂਸ ਅਧਿਆਪਕਾਂ ਅਤੇ ਬਿਜਨੈੱਸ ਬਿਲਾਸਟਰ ਟੀਮ ਨੇ ਭਾਗ ਲਿਆ । ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਯੂਨੀਵਰਸਿਟੀ ਤੋਂ ਡਾਕਟਰ ਕਰਨ ਸੁਖੀਜਾ, ਡਾਇਰੈਕਟਰ ਪਲੈਨਿੰਗ ਐਂਡ ਡਿਵਲੈਪਮੈਂਟ ਡਿਵੀਜ਼ਨ ਅਤੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਪੂਜਾ ਅਗਰਵਾਲ ਉਚੇਚੇ ਤੌਰ ’ਤੇ ਪਟਿਆਲਾ ਤੋਂ ਮੋਗਾ ਵਿਖੇ ਪੁਹੰਚੇ।ਡਾਕਟਰ ਕਰਨ ਸੁਖੀਜਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੰਜਾਬ ਸਰਕਾਰ ਨੇ ਹਰ ਇਕ ਵਿਅਕਤੀ ਤੱਕ ਉਚੇਰੀ ਪੜ੍ਹਾਈ ਦੀ ਪਹੁੰਚ ਕਰਵਾਉਣ ਲਈ ਗੁਰੂ ਨਾਨਕ ਦੇਵ ਜੀ ਦੇ 550 ਵੇ ਵਰੇਗੰਢ ਤੇ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ । ਇਹ ਯੂਨੀਵਰਸਿਟੀ ਬਹੁਤ ਘੱਟ ਰੇਟ ’ਤੇ ਵਿਦਿਆਰਥੀਆਂ ਨੂੰ ਕਈ ਪੀਐੱਚਡੀ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ, ਡਿਗਰੀ ਅਤੇ ਡਿਪਲੋਮਾ ਕੋਰਸ ਕਰਵਾਉਂਦੀ ਹੈ ਅਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਅਤੇ ਦਿਵਿਆਂਗ ਵਿਦਿਆਰਥੀਆਂ ਫ਼ੀਸ ਵਿਚ ਵਿਸ਼ੇਸ਼ ਰਿਆਇਤ ਦੇ ਕੇ ਉਨ੍ਹਾਂ ਨੂੰ ਆਪਣੀ ਵਿੱਦਿਅਕ ਯੋਗਤਾ ਵਿਚ ਵਾਧਾ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਹਰ ਪ੍ਰਕਾਰ ਦੇ ਪ੍ਰੋਗਰਾਮ ਵਿਚ ਮੁਫ਼ਤ ਦਾਖਲਾ ਦਿੱਤਾ ਜਾਂਦਾ ਹੈ। ਇਸ ਯੂਨੀਵਰਸਿਟੀ ਦੇ ਕੋਰਸਾਂ ਵਿਚ ਦਾਖਲਾ ਪ੍ਰਕਿਰਿਆ ਜਨਵਰੀ ਅਤੇ ਜੁਲਾਈ ਮਹੀਨੇ ਵਿਚ ਸ਼ੁਰੂ ਹੁੰਦੀ ਹੈ। ਹੁਣ ਤੱਕ ਯੂਨੀਵਰਸਿਟੀ 27 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਚੁੱਕੀ ਹੈ । ਉਨ੍ਹਾਂ ਨੇ ਬਹੁਤ ਹੀ ਵਿਸਥਾਰ ਵਿਚ ਯੂਨੀਵਰਸਿਟੀ ਦੇ ਵਿਜ਼ਨ, ਕਾਰਜਸ਼ੈਲੀ, ਦਾਖ਼ਲਾ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਪ੍ਰੌਫ਼ੈਸਰ ਪੂਜਾ ਅਗਰਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਇਕ ਮਾਤਰ ਓਪਨ ਯੂਨੀਵਰਸਿਟੀ ਹੈ ਅਤੇ ਯੂਜੀਸੀ ਤੋਂ ਮਾਨਤਾ ਪ੍ਰਾਪਤ ਹੈ। ਇਸ ਦੀ ਹਰ ਡਿਗਰੀ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਹੋਰ ਰਾਜਾਂ ਦੀ ਨੌਕਰੀਆਂ ਲਈ ਵੈਲਿਡ ਹੈ ਅਤੇ ਇਹ ਵਿਦਿਆਰਥੀਆਂ ਨੂੰ ਨਕਲੀ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਨਕਲੀ ਡਿਗਰੀ ਵਰਗੇ ਸੈਕੰਡਲਾਂ ਤੋਂ ਵੀ ਬਚਾਉਂਦੀ ਹੈ । ਇਸ ਤੋਂ ਇਲਾਵਾ ਇਸ ਦੀ ਫੀਸ ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਬਹੁਤ ਘੱਟ ਹੈ। ਜ਼ਿਲ੍ਹਾ ਗਾਈਡੈਂਸ ਕਾਊਂਸਲਰ ਹੈੱਡਮਾਸਟਰ ਰਿਸ਼ੀ ਮਨਚੰਦਾ ਨੇ ਵਿਦਿਆਰਥੀ ਦੀ ਕਰੀਅਰ ਗਾਈਡੈਂਸ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ , ਐਨਸੀਈਆਰਟੀ ਨਵੀਂ ਦਿੱਲੀ ਅਤੇ ਵਧਵਾਨੀ ਫਾਉਂਡੇਸ਼ਨ ਦੁਆਰਾ ਸਾਂਝੇ ਤੌਰ ’ਤੇ ਤਿਆਰ ਕੀਤੀ ‘ਮਾਈ ਕਰੀਅਰ ਅਡਵਾਈਜ਼ਰ ਐਪ’ ਤੋਂ ਜਾਣੂੰ ਕਰਵਾਇਆ ਅਤੇ ਨਾਲ ਹੀ ਐਸਸੀਈਆਰਟੀ ਮੋਹਾਲੀ ਦੁਆਰਾ ਤਿਆਰ ਕੀਤੀ ‘ਟੀਚਰ ਹੈਡਬੁੱਕ’ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਪੋਕਸੋ ਐਕਟ 2012 ਅਤੇ ਸਕੂਲ ਸੇਫ਼ਟੀ ਅਤੇ ਸਕਿਊਰਿਟੀ ਬਾਰੇ ਵੀ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ । ਸਮਾਗਮ ਦੇ ਅੰਤ ਵਿਚ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਾਂ ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਨੇ ਕਿਹਾ ਕਿ ਅੱਜ ਦਾ ਸ਼ੈਸ਼ਨ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਇਸ ਮੌਕੇ ਉਨ੍ਹਾਂ ਡਾਕਟਰ ਕਰਨ ਸੁਖੀਜਾ, ਅਸਿਸਟੈਂਟ ਪ੍ਰੋਫੈਸਰ ਡਾਕਟਰ ਪੂਜਾ ਅੱਗਰਵਾਲ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਹੈੱਡਮਾਸਟਰ ਰਿਸ਼ੀ ਮਨਚੰਦਾ, ਕੈਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ, ਸਮਾਜ ਸੇਵੀ ਰਿਟਾਇਰਡ ਪ੍ਰੋਫ਼ੈਸਰ ਬਲਵਿੰਦਰ ਸਿੰਘ, ਡੀਐਸਐਮ ਪ੍ਰਿੰਸੀਪਲ ਗੁਰਪ੍ਰੀਤ ਕੌਰ, ਜ਼ਿਲ੍ਹਾ ਬਿਜਨੈੱਸ ਬਲਾਸਟਰ ਦੇ ਨੋਡਲ ਵਿਕਾਸ ਚੋਪੜਾ, ਗਾਈਡੈਂਸ ਬਲਾਕ ਨੋਡਲ ਅਫਸਰ ਸੰਦੀਪ ਸੇਠੀ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਰਮਨਦੀਪ ਕੌਰ, ਮੈਡਮ ਨਿਰਮਲਜੀਤ ਕੌਰ, ਜਗਮੀਤ ਸਿੰਘ ਅਤੇ ਟੈਕਨੀਕਲ ਸਟੇਜ ਸੰਚਾਲਨ ਲਈ ਮੋਗਾ ਦੀ ਰੈਵੋ ਸਾਫ਼ਟਵੇਅਰ ਕੰਪਨੀ ਦੇ ਮਾਲਕ ਰਿਆਨ ਮਨਚੰਦਾ ਨੂੰ ਉਨ੍ਹਾਂ ਦੀ ਟੈਕਨੀਕਲ ਸੇਵਾਵਾਂ ਲਈ ਸਨਮਾਨਿਤ ਕੀਤਾ।