ਰਾਮੂੰਵਾਲਾ ਨਵਾਂ ਵਿਖੇ ਖਸਤਾਹਾਲ ਗਲੀ ਬਣਾਉਣ ਦਾ ਕੰਮ ਸ਼ੁਰੂ
ਸਰਪੰਚ ਗੁਰਵਿੰਦਰ ਸਿੰਘ ਦੀ
Publish Date: Sun, 08 Mar 2026 04:50 PM (IST)
Updated Date: Mon, 09 Mar 2026 04:03 AM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਚੜਿੱਕ: ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਰਾਮੂੰਵਾਲਾ ਨਵਾਂ ਦੀ ਗ੍ਰਾਮ ਪੰਚਾਇਤ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਥਾਪੜੇ ਸਦਕਾ ਖ਼ਸਤਾ ਹਾਲਤ ਗਲੀਆਂ ਨੂੰ ਨਵੀਆਂ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਅੱਜ ਸਵ: ਤੇਜਾ ਸਿੰਘ ਗਿੱਲ ਯੂਐੱਸਏ ਦੇ ਘਰ ਮੂਹਰੇ ਲੰਘਦੀ ਗਲੀ ਪੱਟਣ ਦੀ ਸ਼ੁਰੂਆਤ ਕਰਨ ਮੌਕੇ ਸਰਪੰਚ ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਖ਼ਸਤਾ ਹਾਲ ਗਲੀ ਦੀ ਹਾਲਤ ਕਾਫ਼ੀ ਖ਼ਸਤਾ ਸੀ, ਨੂੰ ਨਵੀਂ ਬਣਾਉਣ ਲਈ ਪੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਭਰਤ ਪਾ ਕੇ ਉੱਚੀ ਕਰਨ ਉਪਰੰਤ ਇੰਟਰਲਾਕ ਚਿਣੀ ਜਾਵੇਗੀ । ਸਰਪੰਚ ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਗਲੀ ਦਾ ਕੰਮ ਮੁਕੰਮਲ ਹੋਣ ’ਤੇ ਹੋਰ ਗਲੀਆਂ ਬਣਾਉਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਕਾਕਾ ਨੰਬਰਦਾਰ, ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ ਬਾਬਾ ਪੂਰਨ ਦਾਸ ਜੀ ਪ੍ਰਬੰਧਕ ਕਮੇਟੀ, ਹਰਜਿੰਦਰ ਸਿੰਘ ਬਾਰਵਾਲਾ, ਇਕਬਾਲ ਸਿੰਘ ਤੇ ਮੋਹਣ ਸਿੰਘ ਗਿੱਲ ਤਿੰਨੇ ਮੈਂਬਰ ਪੰਚਾਇਤ, ਬੇਅੰਤ ਸਿੰਘ ਸਾਬਕਾ ਪੰਚ, ਜਸਵਿੰਦਰ ਜੱਸਾ ਠੇਕੇਦਾਰ, ਜਗਸੀਰ ਸਿੰਘ ਗੱਗੀ, ਜਸਵੰਤ ਸਿੰਘ ਫੌਜ਼ੀ, ਬਲਵੀਰ ਸਿੰਘ ਨਾਨੀਵਾਲਾ, ਠੇਕੇਦਾਰ ਜਗਜੀਤ ਸਿੰਘ, ਸੋਨੀ ਇਲੈਕਟ੍ਰੀਸ਼ਨ, ਹਰਦੀਪ ਸਿੰਘ, ਨਰਦੀਪ ਸਨੀ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ ।