ਆਰਕੇਐੱਸ ਸਕੂਲ ਮੋਗਾ ਵਿਖੇ ਮਹਿਲਾ ਦਿਵਸ ਮਨਾਇਆ
ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ
Publish Date: Sun, 08 Mar 2026 04:23 PM (IST)
Updated Date: Mon, 09 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ 'ਮਹਿਲਾ ਦਿਵਸ ਮਨਾਇਆ ਗਿਆ। ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਅਧਿਆਪਕ ਵਿਸ਼ਾਲ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਦਿਨ ਔਰਤਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ’ਚ ਉਨ੍ਹਾਂ ਦੇ ਮੁੱਲ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਸਮਰਪਿਤ ਹੈ। ਮਹਿਲਾ ਦਿਵਸ ਸਿਰਫ ਇਕ ਵਿਸ਼ੇਸ਼ ਦਿਨ ਨਹੀਂ ਬਲਕਿ ਸਮਾਨਤਾ ਦੀ ਦਿਸ਼ਾ ਵਿਚ ਇਕ ਮਜ਼ਬੂਤ ਸੁਨੇਹਾ ਵੀ ਹੈ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਜਦੋਂ ਔਰਤਾਂ ਨੂੰ ਮੌਕੇ ਮਿਲਦੇ ਹਨ, ਉਸ ਸਮੇਂ ਸਮਾਜ ਅਤੇ ਦੇਸ਼ ਦੋਵੇਂ ਉਨਤੀ ਕਰਦੇ ਹਨ। ਅਧਿਆਪਿਕਾ ਮਹਿਕ ਨੇ ਇਸ ਵਿਸ਼ੇਸ਼ ਦਿਨ ’ਤੇ ਆਪਣੇ ਵਿਚਾਰ ਪ੍ਰਕਟ ਕਰਦੇ ਹੋਏ ਕਿਹਾ ਕਿ ਨਾਰੀ ਈਸ਼ਵਰ ਦਾ ਅਨੋਖਾ ਚਮਤਕਾਰ ਹੈ। ਉਹ ਸਨੇਹ, ਪਿਆਰ ਅਤੇ ਤਿਆਗ ਦੀ ਮੂਰਤ ਹੈ। ਹਰ ਔਰਤ ਨੂੰ ਆਪਣੀ ਸਾਥੀ ਔਰਤ ਨੂੰ ਪੂਰਾ ਸਨਮਾਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਫ਼ਲਤਾ ਵਿਚ ਖੁਸ਼ੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ। ਮੰਚ ਦੀ ਭੂਮਿਕਾ ਅਧਿਆਪਕ ਕਿੰਸ਼ੁਲ ਨੇ ਬਖ਼ੂਬੀ ਨਿਭਾਈ। ਇਸ ਸਮਾਰੋਹ ਵਿਚ ਅਧਿਆਪਕਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ। ਇਸ ਦਿਵਸ ’ਤੇ ਸਾਰੇ ਮਹਿਲਾ ਅਧਿਆਪਕਾਂ ਅਤੇ ਮਹਿਲਾ ਸਹਾਇਕ ਸਟਾਫ਼ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਸਕੂਲ ਦੇ ਪੁਰਸ਼ ਅਧਿਆਪਕਾਂ ਦੁਆਰਾ ਆਯੋਜਿਤ ਕੀਤਾ ਗਿਆ। ਅੰਤ ਵਿਚ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰਿਆਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਾਰੀ ਦੇ ਬਿਨ੍ਹਾਂ ਇਕ ਸਫ਼ਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਦਿਨ ਔਰਤਾਂ ਦੇ ਸੰਘਰਸ਼ ਅਤੇ ਸਫ਼ਲਤਾ ਨੂੰ ਸਨਮਾਨ ਦੇਣ ਦਾ ਮੌਕਾ ਹੈ।