ਔਰਤਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਦਿੱਤੀ ਜਾਣਕਾਰੀ
ਮੋਗਾ ਦੇ ਵਾਰਡ ਨੰਬਰ
Publish Date: Sun, 01 Feb 2026 05:19 PM (IST)
Updated Date: Mon, 02 Feb 2026 04:08 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਵਾਰਡ ਨੰਬਰ 31 ਗਲੀ ਨੰਬਰ 15 ਪ੍ਰੀਤ ਨਗਰ ਵਿਖੇ ਮਹਿਲਾ ਵਿੰਗ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਦਰਸ਼ਨ ਕੌਰ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਨੇ ਕੀਤੀ। ਮੀਟਿੰਗ ਦੌਰਾਨ ਵਾਰਡ ਵਿਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਚਰਚਾ ਕੀਤੀ ਗਈ। ਸਰਕਾਰ ਦੇ ਕੰਮਾਂ ਅਤੇ ਆਉਣ ਵਾਲੀਆਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ 10 ਲੱਖ ਸਿਹਤ ਕਾਰਡ ਯੋਜਨਾ ਬਾਰੇ ਜਾਣਕਾਰੀ ਸ਼ਾਮਲ ਸੀ। ਮੀਟਿੰਗ ਵਿਚ ਦਰਸ਼ਨ ਕੌਰ, ਮਹਿਲਾ ਵਿੰਗ ਕੋਆਰਡੀਨੇਟਰ, ਪੂਨਮ ਅਰੋੜਾ, ਬਲਾਕ ਇੰਚਾਰਜ, ਮਹਿਲਾ ਵਿੰਗ, ਰਾਜਦੀਪ ਕੌਰ, ਬਲਾਕ ਇੰਚਾਰਜ, ਸਤਵਿੰਦਰ ਕੌਰ, ਵਾਰਡ 31 ਇੰਚਾਰਜ ਨੀਤੂ, ਰਿਤਿਕਾ ਅਰੋੜਾ, ਅੰਜਲੀ, ਮੀਨਾਕਸ਼ੀ ਅਰੋੜਾ, ਵਾਰਡ ਨੰਬਰ 31 ਯੂਥ ਪ੍ਰਧਾਨ ਵਰਿੰਦਰ ਸਿੰਘ ਟੋਨੀ, ਬਲਾਕ ਪ੍ਰਧਾਨ ਵਿਪਨ, ਦਰਸ਼ਨ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ ਅਤੇ ਵਾਰਡ ਦੇ ਮੈਂਬਰ ਮੌਜੂਦ ਸਨ। ਇਸ ਮੌਕੇ ਬਲਾਕ ਪ੍ਰਧਾਨ ਮਹਿਲਾ ਵਿੰਗ ਪੂਨਮ ਅਰੋੜਾ ਨੇ ਮੀਟਿੰਗ ਵਿਚ ਆਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।